ਅਮਰੀਕੀ ਡਿਪਲੋਮੈਟਾਂ ਨੇ ਉਮਰ ਅਬਦੁੱਲਾ ਨਾਲ ਕੀਤੀ ਮੁਲਾਕਾਤ

Tuesday, Aug 27, 2024 - 10:40 AM (IST)

ਅਮਰੀਕੀ ਡਿਪਲੋਮੈਟਾਂ ਨੇ ਉਮਰ ਅਬਦੁੱਲਾ ਨਾਲ ਕੀਤੀ ਮੁਲਾਕਾਤ

ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ (ਨੈਕਾਂ) ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਸੋਮਵਾਰ ਨੂੰ ਇੱਥੇ ਆਪਣੀ ਰਿਹਾਇਸ਼ 'ਤੇ ਅਮਰੀਕੀ ਡਿਪਲੋਮੈਟਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਯਾਤਰਾ 'ਤੇ ਰੋਕ ਸੰਬੰਧੀ ਸਲਾਹ 'ਤੇ ਮੁੜ ਵਿਚਾਰ ਕਰਨ ਲਈ ਕਿਹਾ। ਨੈਕਾਂ ਨੇ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ,"ਅਮਰੀਕੀ ਡਿਪਲੋਮੈਟਾਂ ਨੇ ਅੱਜ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨਾਲ ਉਨ੍ਹਾਂ ਦੇ ਗੁਪਕਰ ਨਿਵਾਸ 'ਤੇ ਮੁਲਾਕਾਤ ਕੀਤੀ।" ਪਾਰਟੀ ਨੇ ਦੱਸਿਆ ਕਿ ਨੈਕਾਂ ਦੇ ਸੰਸਦ ਮੈਂਬਰ ਆਗਾ ਸਈਅਦ ਮੇਹਦੀ ਅਤੇ ਪਾਰਟੀ ਬੁਲਾਰੇ ਅਤੇ ਸੰਚਾਰ ਮੁਖੀ ਤਨਵੀਰ ਸਾਦਿਕ ਵੀ ਸ਼ਾਮਲ ਹੋਏ। ਉਸ ਨੇ ਕਿਹਾ,''ਬੈਠਕ ਦੌਰਾਨ ਜੰਮੂ ਕਸ਼ਮੀਰ ਅਤੇ ਖੇਤਰ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ।''

ਨੈਕਾਂ ਅਨੁਸਾਰ ਬੈਠਕ ਦੌਰਾਨ ਅਬਦੁੱਲਾ ਨੇ ਜੰਮੂ ਕਸ਼ਮੀਰ ਨੂੰ ਲੈ ਕੇ ਯਾਤਰਾ ਐਡਵਾਇਜ਼ਰੀ 'ਤੇ ਮੁੜ ਵਿਚਾਰ ਕਰਨ 'ਤੇ ਜ਼ੋਰ ਦਿੱਤਾ ਅਤੇ ਪਾਬੰਦੀ ਹਟਾਉਣ ਦੀ ਅਪੀਲ ਕੀਤੀ। ਨੈਕਾਂ ਨੇ ਕਿਹਾ,''ਉਨ੍ਹਾਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਕਸ਼ਮੀਰ ਆਉਣ ਅਤੇ ਇਸ ਦੀ ਸੁੰਦਰਤਾ ਤੇ ਸੰਸਕ੍ਰਿਤੀ ਦਾ ਅਨੁਭਵ ਕਰਨ ਲਈ ਉਤਸ਼ਾਹਤ ਕੀਤਾ। ਉਨ੍ਹਾਂ ਨੇ ਡਿਪਲੋਮੈਟਾਂ ਨੂੰ ਅਮਰੀਕਾ ਅਤੇ ਦੁਨੀਆ ਦੇ ਹੋਰ ਹਿੱਸਿਆਂ 'ਚ ਆਉਣ ਵਾਲੇ ਸੈਲਾਨੀਆਂ ਵਿਚਾਲੇ ਭਰੋਸਾ ਜਗਾਉਣ ਲਈ ਪਹਿਲੇ ਕਦਮ ਵਜੋਂ ਆਪਣੇ ਪਰਿਵਾਰਾਂ ਨਾਲ ਕਸ਼ਮੀਰ ਆਉਣ ਲਈ ਸੱਦਾ ਦਿੱਤਾ।'' ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ ਅਤੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਦੀ ਯਾਤਰਾ ਨਹੀਂ ਕਰਨ ਦੀ ਸਲਾਹ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News