Heater ਬਣਿਆ ਪਰਿਵਾਰ ਲਈ ਕਾਲ, ਦਮ ਘੁੱਟਣ ਨਾਲ ਬੱਚਿਆਂ ਸਣੇ 5 ਜੀਆਂ ਦੀ ਮੌਤ

Monday, Jan 06, 2025 - 11:31 AM (IST)

Heater ਬਣਿਆ ਪਰਿਵਾਰ ਲਈ ਕਾਲ, ਦਮ ਘੁੱਟਣ ਨਾਲ ਬੱਚਿਆਂ ਸਣੇ 5 ਜੀਆਂ ਦੀ ਮੌਤ

ਸ਼੍ਰੀਨਗਰ- ਐਤਵਾਰ ਦੇਰ ਸ਼ਾਮ ਬਹੁਤ ਹੀ ਦੁਖਦ ਘਟਨਾ ਵਾਪਰੀ। ਦਮ ਘੁੱਟਣ ਨਾਲ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਮਾਤਾ-ਪਿਤਾ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਕਿਰਾਏ ਦੇ ਕਮਰੇ 'ਚ ਦਮ ਘੁੱਟਣ ਨਾਲ ਮੌਤ ਹੋ ਗਈ। ਇਹ ਘਟਨਾ ਜੰਮੂ ਕਸ਼ਮੀਰ 'ਚ ਸ਼੍ਰੀਨਗਰ ਦੇ ਪੰਡ੍ਰੇਥਨ ਇਲਾਕੇ 'ਚ ਵਾਪਰੀ। ਉਨ੍ਹਾਂ ਦੱਸਿਆ ਕਿ ਮੂਲ ਰੂਪ ਨਾਲ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਇਲਾਕੇ 'ਚ ਉੜੀ ਦਾ ਰਹਿਣ ਵਾਲਾ ਪਰਿਵਾਰ ਇੱਥੇ ਕਿਰਾਏ ਦੇ ਇਕ ਮਕਾਨ 'ਚ ਰਹਿ ਰਿਹਾ ਸੀ ਅਤੇ ਬੇਹੋਸ਼ ਪਾਇਆ ਗਿਆ ਸੀ।

ਇਹ ਵੀ ਪੜ੍ਹੋ : 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ

ਉਨ੍ਹਾਂ ਨੂੰ ਨਜ਼ਦੀਕੀ ਸਿਹਤ ਕੇਂਦਰ 'ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕੀ ਉਹ ਸ਼੍ਰੀਨਗਰ 'ਚ ਹੱਡ ਕੰਬਾਉਣ ਵਾਲੀ ਠੰਡ ਅਤੇ ਬਰਫ਼ਬਾਰੀ ਵਿਚਾਲੇ ਗਰਮੀ ਲਈ ਆਪਣੇ ਕਮਰੇ 'ਚ ਕਿਸੇ ਕੋਲਾ ਹੀਟਰ ਜਾਂ ਹੀਟਰ ਦਾ ਉਪਯੋਗ ਕਰ ਰਹੇ ਸਨ, ਜਿਸ ਕਾਰਨ ਦਮ ਘੁੱਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਇਸ ਵਿਚ ਉਨ੍ਹਾਂ ਦੀ ਮੌਤ ਦੇ ਤੱਥਾਂ ਦਾ ਪਤਾ ਲਗਾਉਣ ਲਈ ਇਕ ਪੁਲਸ ਟੀਮ ਭੇਜੀ ਗਈ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News