ਮਾਤਾ ਵੈਸ਼ਨੋ ਦੇਵੀ ਜਾਣ ਲਈ ਭਗਤ ਨੇ ਬੁੱਕ ਕਰਵਾਈ ਪੂਰੀ ਟਰੇਨ, ਹਰ ਪਾਸੇ ਚਰਚਾ
Wednesday, Jan 01, 2025 - 03:39 PM (IST)
ਕਟੜਾ- ਨਵੇਂ ਸਾਲ 2025 ਦਾ ਆਗਾਜ਼ ਹੁੰਦੇ ਹੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਭਗਤਾਂ ਦਾ ਤਾਂਤਾ ਵੇਖਣ ਨੂੰ ਮਿਲ ਰਿਹਾ ਹੈ। ਮਾਤਾ ਦੇ ਜੈਕਾਰੇ ਲਾਉਂਦੇ ਹੋਏ ਭਗਤ ਯਾਤਰਾ ਮਾਰਗ 'ਤੇ ਅੱਗੇ ਵੱਧਦੇ ਨਜ਼ਰ ਆਏ। ਇਸ ਦਰਮਿਆਨ ਇਕ ਬਹੁਤ ਹੈਰਾਨੀਜਨਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਵੈਸ਼ਨੋ ਦੇਵੀ ਜਾਣ ਲਈ ਪੂਰੀ ਟਰੇਨ ਹੀ ਬੁਕ ਕਰਵਾ ਲਈ ਹੈ। ਅਕਸਰ ਤੁਸੀਂ ਵੇਖਿਆ ਹੋਵੇਗਾ ਮਾਤਾ ਵੈਸ਼ਨੋ ਦੇਵੀ ਜਾਣ ਲਈ ਲੋਕ ਟਰੇਨ ਦੀ ਟਿਕਟ ਬੁੱਕ ਕਰਵਾਉਂਦੇ ਹਨ ਪਰ ਇਕ ਸ਼ਖ਼ਸ ਅਜਿਹਾ ਵੀ ਹੈ ਜਿਸ ਨੇ ਪੂਰੀ ਟਰੇਨ ਹੀ ਬੁੱਕ ਕਰਵਾ ਲਈ।
ਵਾਇਰਲ ਵੀਡੀਓ ਵਿਚ ਇਕ ਬਿਨਾਂ ਨੰਬਰ ਦੀ ਟਰੇਨ ਨੂੰ ਸਟੇਸ਼ਨ 'ਤੇ ਪਲੇਟਫਾਰਮ ਤੋਂ ਲੰਘਦੇ ਹੋਏ ਵੇਖਿਆ ਜਾ ਸਕਦਾ ਹੈ। ਵੀਡੀਓ ਵਾਇਰਲ ਕਰ ਕੇ ਇਕ ਵਿਅਕਤੀ ਨੇ ਲਿਖਿਆ ਕਿ ਕਿਸੇ ਨੇ ਪਰਸਨਲ ਟਰੇਨ ਬੁੱਕ ਕੀਤੀ ਹੈ, ਜਿਸ ਦੇ ਉੱਪਰ ਕੋਈ ਨਾਮ ਨਹੀਂ ਲਿਖਿਆ ਹੈ। ਬਿਲਕੁਲ ਬਰਾਂਡ ਨਿਊ ਟਰੇਨ ਪਰਸਨਲ ਬੁਕ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਵਾਇਰਲ ਵੀਡੀਓ ਵਿਚ ਜੋ ਟਰੇਨ ਨਜ਼ਰ ਆ ਰਹੀ ਹੈ ਉਹ ਯੂ. ਪੀ. ਦੇ ਫਰੂਖਾਬਾਦ ਤੋਂ ਜੰਮੂ ਕਟੜਾ ਲਈ ਨਿਕਲੀ ਹੈ ਅਤੇ ਇਸ ਨੂੰ ਡਾਕਟਰ ਰਾਕੇਸ਼ ਤਿਵਾੜੀ ਨੇ 22 ਤੋਂ 24 ਦਸੰਬਰ ਦਰਮਿਆਨ ਬੁਕ ਕੀਤੀ ਸੀ। ਇਸ ਵੀਡੀਓ 'ਤੇ ਕੋਈ ਲੋਕਾਂ ਦੇ ਕੁਮੈਂਟ ਵੀ ਆ ਰਹੇ ਹਨ। ਜ਼ਿਆਦਾਤਰ ਲੋਕ ਇਹ ਹੀ ਕਹਿ ਰਹੇ ਹਨ ਕਿ ਬਸ ਇੰਨਾ ਅਮੀਰ ਹੋਣਾ ਹੈ ਤਾਂ ਕਈ ਲਿਖ ਰਹੇ ਹਨ ਕਿ ਭਾਰਤ ਵਿਚ ਲੋਕਾਂ ਕੋਲ ਪੈਸਿਆਂ ਦੀ ਕਮੀ ਨਹੀਂ ਹੈ। ਟਰੇਨ ਦੇ ਇਸ ਵੀਡੀਓ ਨੂੰ ਇਸਟਾਗ੍ਰਾਮ 'ਤੇ 2 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।