ਕਸ਼ਮੀਰ ''ਚ ਸ਼ੱਕੀ ਗਤੀਵਿਧੀ ''ਤੇ BSF ਜਵਾਨਾਂ ਨੇ ਕੀਤੀ ਫਾਇਰਿੰਗ
Wednesday, Jan 01, 2025 - 03:40 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੀ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਚੌਕਸ ਜਵਾਨਾਂ ਨੇ ਰਣਬੀਰ ਸਿੰਘ ਪੁਰਾ ਸੈਕਟਰ 'ਚ ਸਰਹੱਦ 'ਤੇ ਸ਼ੱਕੀ ਗਤੀਵਿਧੀ ਦੇਖਣ 'ਤੇ ਕੁਝ ਰਾਊਂਡ ਫਾਇਰਿੰਗ ਕੀਤੀ ਅਤੇ ਅਖਨੂਰ ਦੇ ਪਰਗਵਾਲ ਇਲਾਕੇ 'ਚ ਇਕ ਡਰੋਨ ਜ਼ਬਤ ਕੀਤਾ।
ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਮੰਗਲਵਾਰ ਦੇਰ ਰਾਤ ਨੂੰ ਅੰਤਰਰਾਸ਼ਟਰੀ ਸਰਹੱਦ ਕੋਲ ਸ਼ੱਕੀ ਗਤੀਵਿਧੀ ਦੇਖਣ 'ਤੇ ਚੌਕਸ ਬੀ.ਐੱਸ.ਐੱਫ. ਜਵਾਨਾਂ ਨੇ ਕਰੀਬ 12 ਤੋਂ ਵੱਧ ਰਾਊਂਡ ਫਾਇਰਿੰਗ ਕੀਤੀ। ਉਨ੍ਹਾਂ ਕਿਹਾ,''ਅੱਗੇ ਦੇ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ।'' ਇਸ ਵਿਚ ਇਕ ਵੱਖ ਘਟਨਾ 'ਚ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਨੇ ਅਖਨੂਰ ਸੈਕਟਰ ਦੇ ਪਰਗਵਾਲ ਦੇ ਘਕਰਹਾਲ ਪਿੰਡ 'ਚ ਇਕ ਸ਼ੱਕੀ ਡਰੋਨ ਜ਼ਬਤ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8