ਫਰਜ਼ੀ ਵੋਟਰ ਸੂਚੀ: ਕਮਲਨਾਥ ਦੀ ਪਟੀਸ਼ਨ ''ਤੇ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ
Monday, Oct 08, 2018 - 06:16 PM (IST)

ਨਵੀਂ ਦਿੱਲੀ—ਚੋਟੀ ਦੀ ਅਦਾਲਤ ਨੇ ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਵੋਟਰ ਸੂਚੀਆਂ 'ਚ ਵੋਟਰਾਂ ਦੇ ਦੋ-ਦੋ ਵਾਰ ਨਾਵਾਂ ਨੂੰ ਲੈ ਕੇ ਕਾਂਗਰਸ ਨੇਤਾਵਾਂ ਕਮਲ ਨਾਥ ਤੇ ਸਚਿਨ ਪਾਇਲਟ ਦੀਆਂ ਪਟੀਸ਼ਨਾਂ 'ਤੇ ਸੋਮਵਾਰ ਨੂੰ ਸੁਣਵਾਈ ਪੂਰੀ ਕਰ ਲਈ ਹੈ। ਜਸਟਿਸ ਏ. ਕੇ. ਸੀਕਰੀ ਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਨੇ ਇਨ੍ਹਾਂ ਪਟੀਸ਼ਨਾਂ 'ਤੇ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਇਸ 'ਤੇ ਫੈਸਲਾ ਬਾਅਦ 'ਚ ਸੁਣਾਇਆ ਜਾਏਗਾ। ਇਸ ਮਾਮਲੇ 'ਚ ਚੋਣ ਕਮਿਸ਼ਨ ਨੇ ਦਾਅਵਾ ਕੀਤਾ ਸੀ ਕਿ ਦਸਤਾਵੇਜ਼ਾਂ 'ਚ ਹੇਰਾਫੇਰੀ ਕਰਕੇ ਕਮਿਸ਼ਨ ਦੀ ਸਾਖ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੋਟੀ ਦੀ ਅਦਾਲਤ ਨੇ ਇਨ੍ਹਾਂ ਪਟੀਸ਼ਨਾਂ 'ਤੇ 23 ਅਗਸਤ ਨੂੰ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਸੀ।