''ਜਿਨ੍ਹਾਂ ਨੇ ਮੱਧ ਪ੍ਰਦੇਸ਼ ਬਣਾਇਆ ''ਅਪਰਾਧ ਪ੍ਰਦੇਸ਼'' ਹੁਣ ਕਰ ਰਹੇ ਨੇ ਸਿਆਸਤ''

01/21/2019 11:40:01 AM

ਭੋਪਾਲ (ਵਾਰਤਾ)— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਪ੍ਰਦੇਸ਼ ਵਿਚ ਭਾਜਪਾ ਪਾਰਟੀ ਨਾਲ ਜੁੜੇ ਲੋਕਾਂ 'ਤੇ ਹਮਲਿਆਂ ਤੋਂ ਬਾਅਦ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਆਪਣੇ 15 ਸਾਲ ਦੇ ਕਾਰਜਕਾਲ ਵਿਚ ਪ੍ਰਦੇਸ਼ ਨੂੰ ਅਪਰਾਧ ਪ੍ਰਦੇਸ਼ ਬਣਾਇਆ, ਉਹ ਹੁਣ ਕਾਂਗਰਸ ਦੀ ਇਕ ਮਹੀਨੇ ਦੀ ਸਰਕਾਰ 'ਤੇ ਅਪਰਾਧ ਨੂੰ ਲੈ ਕੇ ਸਿਆਸਤ ਕਰ ਰਹੇ ਹਨ। ਕਮਲਨਾਥ ਨੇ ਟਵਿੱਟਰ 'ਤੇ ਲਿਖਿਆ ਕਿ ਕਾਂਗਰਸ ਸਰਕਾਰ ਪ੍ਰਦੇਸ਼ ਦੇ ਹਰ ਨਾਗਰਿਕ ਨੂੰ ਸੁਰੱਖਿਆ ਦੇਣ ਲਈ ਵਚਨਬੱਧ ਹੈ। ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਚਾਹੇ ਭਾਜਪਾ ਦੇ ਆਪਸੀ ਕਲੇਸ਼ ਦੇ ਵਿਵਾਦ ਹੋਣ ਜਾਂ ਹੋਰ ਕਾਰਨ ਤੋਂ ਸਾਹਮਣੇ ਆਏ ਵਿਵਾਦ ਹੋਣ, ਸਾਡੀ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਦਾ ਪੂਰਾ ਪਾਲਣ ਕਰੇਗੀ।

ਉਨ੍ਹਾਂ ਨੇ ਭਾਜਪਾ ਪਾਰਟੀ 'ਤੇ ਹਮਲਾ ਬੋਲਦੇ ਹੋਏ ਅੱਗੇ ਲਿਖਿਆ ਕਿ ਇਹ ਬੇਹੱਦ ਸ਼ਰਮਨਾਕ ਹੈ ਕਿ ਜਿਨ੍ਹਾਂ ਨੇ 15 ਸਾਲ ਦੇ ਕਾਰਜਕਾਲ ਵਿਚ ਪ੍ਰਦੇਸ਼ ਨੂੰ ਅਪਰਾਧ ਪ੍ਰਦੇਸ਼ ਬਣਾ ਕੇ ਰੱਖਿਆ, ਜੋ ਆਪਣੀ ਸਰਕਾਰ ਵਿਚ ਅਪਰਾਧ ਰੋਕਣ 'ਚ ਪੂਰੀ ਤਰ੍ਹਾਂ ਨਾਕਾਮ ਰਹੇ। ਉਹ ਸਾਡੀ ਇਕ ਮਹੀਨੇ ਦੀ ਸਰਕਾਰ ਨੂੰ ਅਪਰਾਧ ਨੂੰ ਲੈ ਕੇ ਕੋਸ ਰਹੇ ਹਨ। ਸਿਆਸਤ ਕਰ ਰਹੇ ਹਨ। ਦੱਸਣਯੋਗ ਹੈ ਕਿ ਪ੍ਰਦੇਸ਼ ਵਿਚ ਪਿਛਲੇ ਇਕ ਹਫਤੇ ਵਿਚ ਇੰਦੌਰ, ਮੰਦਸੌਰ ਅਤੇ ਬੜਵਾਨੀ ਜ਼ਿਲਿਆਂ ਤੋਂ ਅਪਰਾਧ ਦੀਆਂ ਵੱਡੀਆਂ ਖਬਰਾਂ ਸਾਹਮਣੇ ਆਈਆਂ ਹਨ। ਇੰਦੌਰ ਵਿਚ ਇਕ ਵਪਾਰੀ ਦੀ ਹੱਤਿਆ ਤੋਂ ਬਾਅਦ ਮੰਦਸੌਰ ਵਿਚ ਨਗਰਪਾਲਿਕਾ ਪ੍ਰਧਾਨ ਪ੍ਰਹਲਾਦ ਬੰਧਵਾਰ ਦੀ ਹੱਤਿਆ ਅਤੇ ਬੜਵਾਨੀ ਵਿਚ ਇਕ ਭਾਜਪਾ ਡਿਵੀਜ਼ਨ ਪ੍ਰਧਾਨ ਮਨੋਜ ਠਾਕਰੇ ਦੀ ਹੱਤਿਆ ਤੋਂ ਬਾਅਦ ਭਾਜਪਾ, ਕਾਂਗਰਸ ਸਰਕਾਰ 'ਤੇ ਹਮਲਾਵਰ ਹੋ ਗਈ। ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੱਲ ਭਾਵ ਐਤਵਾਰ ਨੂੰ ਕਮਲਨਾਥ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਸੀ।


Tanu

Content Editor

Related News