ਕਮਲ ਹਾਸਨ ਨੇ ਤਾਮਿਲਨਾਡੂ ਉਪ ਚੋਣਾਂ ਨੂੰ ਲੈ ਕੇ ਕੀਤਾ ਇਹ ਐਲਾਨ

09/22/2019 1:24:56 PM

ਚੇੱਨਈ—ਮਕੱਲ ਨਿਧੀ ਮਯਾਮ (ਐੱਮ. ਐੱਨ. ਐੱਮ) ਮੁਖੀ ਕਮਲ ਹਾਸਨ ਨੇ ਤਾਮਿਲਨਾਡੂ ਵਿਧਾਨ ਸਭਾ ਦੀਆਂ 2 ਸੀਟਾਂ 'ਤੇ 21 ਅਕਤੂਬਰ ਨੂੰ ਹੋਣ ਵਾਲੀਆਂ ਉਪ ਚੋਣਾਂ ਨੂੰ ਅੰਨਾਦ੍ਰਮੁਕ ਅਤੇ ਦ੍ਰਮੁਕ ਦਾ 'ਭ੍ਰਿਸ਼ਟ ਰਾਜਨੀਤਿਕ ਤਮਾਸ਼ਾ' ਅਤੇ 'ਸੱਤਾ ਸੰਘਰਸ਼' ਕਰਾਰ ਦਿੰਦੇ ਹੋਏ ਅੱਜ ਭਾਵ ਐਤਵਾਰ ਨੂੰ ਕਿਹਾ ਹੈ ਕਿ ਉਸ ਦੀ ਪਾਰਟੀ ਇਸ 'ਚ ਹਿੱਸਾ ਨਹੀਂ ਲਵੇਗੀ। ਐੱਮ. ਐੱਨ. ਐੱਮ. ਨੇ ਲੋਕ ਸਭਾ ਚੋਣਾਂ 2019 ਤੋਂ ਚੋਣ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ ਅਤੇ ਕਈ ਸੀਟਾਂ 'ਤੇ ਤੀਜੇ ਸਥਾਨ 'ਤੇ ਰਹੀ। ਹਾਸਨ ਨੇ ਕਿਹਾ ਹੈ ਕਿ ਉਹ ਨਾਨਗੁਨੇਰੀ ਅਤੇ ਵਿਕ੍ਰਵੰਡੀ ਉਪ ਚੋਣਾਂ ਦੇ ਨਾਂ 'ਤੇ ਭ੍ਰਿਸ਼ਟ ਰਾਜਨੀਤਿਕ ਤਮਾਸ਼ਿਆਂ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ।

ਉਨ੍ਹਾਂ ਨੇ ਇਸ ਗੱਲ ਨੂੰ ਸਪੱਸ਼ਟ ਕੀਤਾ ਹੈ ਕਿ ਉਪ ਚੋਣਾਂ ਸੱਤਾਧਾਰੀ ਦਲ ਅਤੇ ਪਹਿਲੇ ਸ਼ਾਸਨ ਕਰਨ ਵਾਲੀ ਪਾਰਟੀ ਵਿਚਾਲੇ ਸੱਤਾ ਸੰਘਰਸ਼ ਤੋਂ ਇਲਾਵਾ ਕੁਝ ਵੀ ਨਹੀਂ ਹੈ। ਉਹ ਆਪਣੀ ਤਾਕਤ ਅਤੇ ਅਹੁਦਾ ਬਚਾਉਣ ਲਈ ਅਜਿਹਾ ਕਰ ਰਹੇ ਹਨ।'' ਅਭਿਨੇਤਾ ਤੋਂ ਨੇਤਾ ਬਣੇ ਕਮਲ ਹਾਸਨ ਨੇ ਕਿਹਾ ਹੈ ਕਿ ਐੱਮ. ਐੱਨ. ਐੱਮ. ਤੇਜੀ ਨਾਲ ਤਾਮਿਲਨਾਡੂ ਦੇ ਲੋਕਾਂ ਦਾ ਸਮਰੱਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਾਲ 2021 'ਚ ਸਰਕਾਰ ਬਣਾਏਗੀ, ਪੁਰਾਣੇ ਅਤੇ ਬੇਕਾਰ ਹੋ ਚੁੱਕੇ ਰਾਜਨੀਤਿਕ ਪਾਰਟੀਆਂ ਨੂੰ ਹਟਾਏਗੀ ਅਤੇ ਉਨ੍ਹਾਂ ਦਾ ਭ੍ਰਿਸ਼ਟਾਚਾਰ ਖਤਮ ਕਰ ਕੇ ਬਿਹਤਰ ਪ੍ਰਸ਼ਾਸਨ ਮੁਹੱਈਆ ਕਰਵਾਏਗੇ, ਜਿਸਦੇ ਲਈ ਲੋਕ ਹੱਕਦਾਰ ਹਨ।


Iqbalkaur

Content Editor

Related News