ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਕਾਮਲ ਹਾਸਨ ਵੀ ਹੋਣਗੇ ਸ਼ਾਮਲ, ਸੂਚੀ 'ਚ ਨਾਂ ਆਇਆ ਸਾਹਮਣੇ

05/27/2019 7:17:26 PM

ਨਵੀਂ ਦਿੱਲੀ— ਲੋਕ ਸਭਾ ਚੋਣ 'ਚ ਇਤਿਹਾਸਕ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਨਰਿੰਦਰ ਮੋਦੀ ਦੇ ਸਹੁੰ ਚੁੱਕਣ ਦੀਆਂ ਤਿਆਰੀਆਂ ਜੋਰਾਂ 'ਤੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਸਹੁੰ ਚੁੱਕ ਸਮਾਗਮ ਪਹਿਲਾਂ ਤੋਂ ਵੀ ਸ਼ਾਨਦਾਰ ਹੋਣ ਵਾਲਾ ਹੈ। ਹੁਣ ਮਹਿਮਾਨਾਂ ਦੇ ਨਾਂ ਵੀ ਸਾਹਮਣੇ ਆਉਣ ਲੱਗੇ ਹਨ। ਦੱਖਣੀ ਭਾਰਤ ਦੇ ਸੁਪਰ ਸਟਾਰ ਤੇ ਹਾਲ ਹੀ 'ਚ ਸਿਆਸਤ 'ਚ ਐਂਟਰੀ ਲੈਣ ਵਾਲੇ ਕਮਲ ਹਾਸਨ ਨੂੰ ਵੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਆਉਣ ਦਾ ਸੱਦਾ ਮਿਲਿਆ ਹੈ।
ਕਮਲ ਹਾਸਨ ਲਗਾਤਾਰ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਦੇ ਆਏ ਹਨ। ਤਾਮਿਲਨਾਡੂ 'ਚ ਉਨ੍ਹਾਂ ਨੇ ਬੀਜੇਪੀ ਤੇ ਨਰਿੰਦਰ ਮੋਦੀ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਸੀ। ਉਨ੍ਹਾਂ ਦੀ ਪਾਰਟੀ ਮੱਕਲ ਨਿਧੀ ਮਿਆਮ ਨੇ ਇਸ ਵਾਰ ਲੋਕ ਸਭਾ ਚੋਣ 'ਚ ਕਿਸਮਤ ਆਜਮਾਈ ਸੀ। ਹਾਲਾਂਕਿ ਉਨ੍ਹਾਂ ਦਾ ਕੋਈ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ। 
ਇਸ ਇਲਾਵਾ ਸਹੁੰ ਚੁੱਕ ਸਮਾਗਮ 'ਚ ਟੀ.ਆਰ.ਐੱਸ. ਚੀਫ ਕੇ.ਸੀ.ਆਰ. ਤੇ ਵਾਈ.ਐੱਸ.ਆਰ. ਕਾਂਗਰਸ ਪਾਰਟੀ ਦੇ ਚੀਫ ਵਾਈ.ਐੱਸ. ਜਗਨ ਮੋਹਨ ਰੈੱਡੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ। ਦੱਸ ਦਈਏ ਕਿ ਨਰਿੰਦਰ ਮੋਦੀ ਇਸ ਵਾਰ 30 ਮਈ ਨੂੰ ਸ਼ਾਮ 7 ਵਜੇ ਭਵਨ 'ਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਉਨ੍ਹਾਂ ਨਾਲ ਕਈ ਕੈਬਨਿਟ ਮੰਤਰੀ ਵੀ ਸਹੁੰ ਚੁੱਕਣਗੇ। ਹਾਲਾਂਕਿ ਮੰਤਰੀਮੰਡਲ 'ਚ ਕੌਣ ਹੋਵੇਗਾ, ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ ਜਾ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ।
ਪਿਛਲੀ ਵਾਰ ਨਰਿੰਦਰ ਮੋਦੀ ਨੇ 26 ਮਈ 2014 ਨੂੰ ਸਹੁੰ ਚੁੱਕੀ ਸੀ ਤੇ ਕਈ ਮਹਿਮਾਨਾਂ ਨੂੰ ਸੱਦਿਆ ਸੀ, ਜਿਸ ਨਾਲ ਹਰ ਕੋਈ ਹੈਰਾਨ ਸੀ। ਉਦੋਂ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ 'ਚ ਸਾਰਕ ਦੇਸ਼ਾਂ ਦੇ ਪ੍ਰਮੁੱਖ ਵੀ ਆਏ ਸਨ, ਜਿਸ 'ਚ ਪਾਕਿਸਤਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸ਼ਾਮਲ ਸਨ। ਹਾਲਾਂਕਿ ਹਾਲੇ ਤਕ ਇਸ ਵਾਰ ਦੇ ਮਹਿਮਾਨਾਂ ਦੀ ਸੂਚੀ ਸਾਹਮਣੇ ਨਹੀਂ ਆਈ ਹੈ।


Inder Prajapati

Content Editor

Related News