ਹਰ ਕਿਸੇ ਕੋਲ ਦੇਣ ਲਈ ਕੁਝ ਨਾ ਕੁਝ ਹੁੰਦਾ ਹੈ ਪਰ ਮੈਂ ਸਿਰਫ਼ ਭਾਵਨਾ ਜ਼ਾਹਰ ਕਰ ਸਕਦਾ: PM ਮੋਦੀ

Monday, Feb 19, 2024 - 03:17 PM (IST)

ਹਰ ਕਿਸੇ ਕੋਲ ਦੇਣ ਲਈ ਕੁਝ ਨਾ ਕੁਝ ਹੁੰਦਾ ਹੈ ਪਰ ਮੈਂ ਸਿਰਫ਼ ਭਾਵਨਾ ਜ਼ਾਹਰ ਕਰ ਸਕਦਾ: PM ਮੋਦੀ

ਸੰਭਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਦੌਰੇ 'ਤੇ ਹਨ। ਉਹ ਕਲਕੀ ਧਾਮ ਮੰਦਰ ਦੇ ਨੀਂਹ ਪੱਥਰ ਸਮਾਰੋਹ ਵਿਚ ਸ਼ਾਮਲ ਹੋਣ ਲਈ ਸਵੇਰੇ ਸੰਭਲ ਪਹੁੰਚੇ। ਸ਼੍ਰੀ ਕਲਕੀ ਧਾਮ ਮੰਦਰ ਨਿਰਮਾਣ ਟਰੱਸਟ ਦੇ ਪ੍ਰਧਾਨ ਆਚਾਰੀਆ ਪ੍ਰਮੋਦ ਕਿਸ਼ਨਮ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਵੈਦਿਕ ਮੰਤਰ ਉੱਚਾਰਨ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੇ ਕਲਕੀ ਧਾਮ ਮੰਦਰ ਦਾ ਭੂਮੀ  ਪੂਜਨ ਕੀਤਾ ਅਤੇ ਨੀਂਹ ਪੱਥਰ ਰੱਖਿਆ। 

ਇਹ ਵੀ ਪੜ੍ਹੋ- ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਡੱਲੇਵਾਲ ਬੋਲੇ, ਸਰਕਾਰ ਟਾਲ-ਮਟੋਲ ਦੀ ਨੀਤੀ ਛੱਡੇ, ਅਸੀਂ ਪਿੱਛੇ ਮੁੜਨ ਵਾਲੇ ਨਹੀਂ

ਪ੍ਰਧਾਨ ਮੰਤਰੀ ਨੋਦੀ ਨੇ ਮੰਦਰ ਦੇ ਨੀਂਹ ਪੱਥਰ ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਯੂ. ਪੀ. ਦੀ ਧਰਤੀ ਤੋਂ ਭਗਤੀ, ਭਾਵ ਅਤੇ ਅਧਿਆਤਮਕ ਦੀ ਇਕ ਹੋਰ ਧਾਰਾ ਪ੍ਰਵਾਹਿਤ ਹੋ ਰਹੀ ਹੈ। ਅੱਜ ਸੰਤਾਂ ਦੀ ਸਾਧਨਾ ਅਤੇ ਲੋਕਾਂ ਦੀ ਭਾਵਨਾ ਨਾਲ ਇਕ ਹੋਰ ਪਵਿੱਤਰ ਧਾਮ ਦੀ ਨੀਂਹ ਰੱਖੀ ਜਾ ਰਹੀ ਹੈ। ਪਿਛਲੇ ਮਹੀਨੇ ਨੇ ਦੇਸ਼ ਨੇ ਅਯੁੱਧਿਆ ਵਿਚ 500 ਸਾਲ ਦੀ ਉਡੀਕ ਨੂੰ ਪੂਰਾ ਹੁੰਦਾ ਵੇਖਿਆ ਗਿਆ ਹੈ। ਇਸ ਦਰਮਿਆਨ ਅਸੀਂ ਦੇਸ਼ ਤੋਂ ਸੈਂਕੜੇ ਕਿਲੋਮੀਟਰ ਦੂਰ ਅਰਬ ਦੀ ਧਰਤੀ 'ਤੇ ਅਬੂ ਧਾਬੀ 'ਚ ਪਹਿਲੇ ਵਿਸ਼ਾਲ ਮੰਦਰ ਦਾ ਉਦਘਾਟਨ ਵੀ ਦੇਖਿਆ।

ਇਹ ਵੀ ਪੜ੍ਹੋ- ਰਾਕੇਸ਼ ਟਿਕੈਤ ਦਾ ਸਰਕਾਰ ਨੂੰ ਸਖ਼ਤ ਸੁਨੇਹਾ, ਦਿੱਲੀ ਤੱਕ ਕੱਢਿਆ ਜਾਵੇਗਾ ਟਰੈਕਟਰ ਮਾਰਚ

ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਕਿਸੇ ਕੋਲ ਕੁਝ ਨਾ ਕੁਝ ਦੇਣ ਲਈ ਹੁੰਦਾ ਹੈ ਪਰ ਮੇਰੇ ਕੋਲ ਕੁਝ ਨਹੀਂ ਹੈ, ਮੈਂ ਸਿਰਫ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰ ਸਕਦਾ ਹਾਂ। ਚੰਗਾ ਹੋਇਆ ਕਿ ਕੁਝ ਨਹੀਂ ਦਿੱਤਾ ਗਿਆ, ਜ਼ਮਾਨਾ ਇਸ ਤਰ੍ਹਾਂ ਬਦਲ ਗਿਆ ਹੈ ਕਿ ਅੱਜ ਦੇ ਯੁੱਗ ਵਿਚ ਜੇਕਰ ਸੁਦਾਮਾ ਜੀ ਨੇ ਸ਼੍ਰੀ ਕ੍ਰਿਸ਼ਨ ਨੂੰ ਚੌਲਾਂ ਦਾ ਬੰਡਲ ਦਿੱਤਾ ਹੁੰਦਾ ਅਤੇ ਵੀਡੀਓ ਸਾਹਮਣੇ ਆਈ ਹੁੰਦੀ ਤਾਂ ਸੁਪਰੀਮ ਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਹੋਣੀ ਸੀ ਅਤੇ ਫੈਸਲਾ ਆ ਜਾਣਾ ਸੀ ਕਿ ਭਗਵਾਨ ਕ੍ਰਿਸ਼ਨ ਨੂੰ ਭ੍ਰਿਸ਼ਟਾਚਾਰ ਵਿੱਚ ਕੁਝ ਦਿੱਤਾ ਗਿਆ ਸੀ ਅਤੇ ਭਗਵਾਨ ਕ੍ਰਿਸ਼ਨ ਭ੍ਰਿਸ਼ਟਾਚਾਰ ਕਰ ਰਹੇ ਸਨ।

ਇਹ ਵੀ ਪੜ੍ਹੋ- ED ਸਾਹਮਣੇ ਪੇਸ਼ ਨਹੀਂ ਹੋਣਗੇ ਕੇਜਰੀਵਾਲ, 'ਆਪ' ਨੇ ਕਿਹਾ- ਮਾਮਲਾ ਕੋਰਟ 'ਚ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਜਿੱਥੇ ਸਾਡੇ ਤੀਰਥਾਂ ਦਾ ਵਿਕਾਸ ਹੋ ਰਿਹਾ ਹੈ, ਤਾਂ ਦੂਜੇ ਪਾਸੇ ਸ਼ਹਿਰਾਂ 'ਚ ਹਾਈਟੈੱਕ ਇਨਫਰਾਸਟ੍ਰਕਚਰ ਵੀ ਤਿਆਰ ਹੋ ਰਿਹਾ ਹੈ। ਅੱਜ ਜੇਕਰ ਮੰਦਰ ਬਣ ਰਹੇ ਹਨ ਤਾਂ ਦੇਸ਼ ਭਰ ਵਿਚ ਨਵੇਂ ਮੈਡੀਕਲ ਕਾਲਜ ਵੀ ਬਣ ਰਹੇ ਹਨ। ਵਿਦੇਸ਼ਾਂ ਤੋਂ ਸਾਡੀਆਂ ਪ੍ਰਾਚੀਨ ਮੂਰਤੀਆਂ ਵੀ ਵਾਪਸ ਲਿਆਂਦੀਆਂ ਜਾ ਰਹੀਆਂ ਹਨ ਅਤੇ ਰਿਕਾਰਡ ਗਿਣਤੀ ਵਿਚ ਵਿਦੇਸ਼ੀ ਨਿਵੇਸ਼ ਵੀ ਆ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਪਹਿਲੀ ਵਾਰ ਭਾਰਤ ਉਸ ਮੁਕਾਮ 'ਤੇ ਹੈ, ਜਿੱਥੇ ਅਸੀਂ ਅਨੁਸਰਣ ਨਹੀਂ ਕਰ ਰਹੇ, ਉਦਾਹਰਣ ਪੇਸ਼ ਕਰ ਰਹੇ ਹਾਂ। ਅੱਜ ਪਹਿਲੀ ਵਾਰ ਭਾਰਤ ਨੂੰ ਤਕਨਾਲੋਜੀ ਅਤੇ ਡਿਜੀਟਲ ਤਕਨਾਲੋਜੀ ਦੇ ਖੇਤਰ ਵਿਚ ਸੰਭਾਵਨਾਵਾਂ ਦੇ ਕੇਂਦਰ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ। ਸਾਡੀ ਪਛਾਣ ਇਨੋਵੇਸ਼ਨ ਹੱਬ ਦੇ ਤੌਰ 'ਤੇ ਹੋ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


 


author

Tanu

Content Editor

Related News