ਨਗਰ ਨਿਗਮ ਚੋਣਾਂ 'ਚ ਕਿਸੇ ਪਾਰਟੀ ਨੂੰ ਨਹੀਂ ਮਿਲਿਆ 'ਬਹੁਮਤ'
Sunday, Dec 22, 2024 - 03:03 AM (IST)
ਲੁਧਿਆਣਾ (ਹਿਤੇਸ਼)- ਪੰਜਾਬ ਵਿਚ ਸਰਕਾਰ ਬਣਾਉਣ ਦੇ ਬਾਅਦ ਤੋਂ ਨਗਰ ਨਿਗਮ ਦੀ ਸੱਤਾ ’ਤੇ ਕਾਬਿਜ਼ ਹੋਣ ਦੇ ਲਈ ਮਿਹਨਤ ਕਰ ਰਹੀ ਆਮ ਆਦਮੀ ਪਾਰਟੀ ਸ਼ਨੀਵਾਰ ਨੂੰ ਹੋਈਆਂ ਚੋਣਾਂ ਦੇ ਨਤੀਜਿਆਂ ਵਿਚ ਪੂਰਨ ਬਹੁਮਤ ਹਾਸਲ ਨਹੀਂ ਕਰ ਸਕੀ। ਲੁਧਿਆਣਾ ਵਿਚ ਨਗਰ ਨਿਗਮ ਦਾ ਮੇਅਰ ਬਣਾਉਣ ਦੇ ਲਈ 48 ਕੌਂਸਲਰਾਂ ਦਾ ਸਮਰਥਨ ਹੋਣਾ ਜ਼ਰੂਰੀ ਹੈ, ਪਰ 'ਆਪ' ਦੇ 41 ਉਮੀਦਵਾਰਾਂ ਨੂੰ ਹੀ ਜਿੱਤ ਹਾਸਲ ਹੋਈ ਹੈ।
ਉਧਰ ਪਿਛਲੀ ਵਾਰ ਨਗਰ ਨਿਗਮ ’ਤੇ ਰਾਜ ਕਰਨ ਵਾਲੀ ਕਾਂਗਰਸ ਇਸ ਵਾਰ 30 ਕੌਂਸਲਰਾਂ ਦੇ ਨਾਲ ਦੂਜੀ ਸਭ ਤੋਂ ਵੱਡੀ ਪਾਰਟੀ ਰਹੀ, ਜਦਕਿ ਭਾਜਪਾ ਦੇ 19 ਉਮੀਦਵਾਰ ਜਿੱਤੇ ਹਨ।
2 ਵਾਰਡਾਂ ਵਿਚ ਸਿਮਟਿਆ ਅਕਾਲ ਦਲ, ਦੋਵੇਂ ਸਾਬਕਾ ਮੇਅਰਾਂ ਦੇ ਬੇਟੇ ਵੀ ਹਾਰੇ
ਅਕਾਲੀ ਦਲ ਹੁਣ ਤੱਕ 3 ਵਾਰ ਨਗਰ ਨਿਗਮ ਦੀ ਸੱਤਾ ’ਤੇ ਕਾਬਿਜ਼ ਰਿਹਾ ਹੈ, ਪਰ ਇਸ ਵਾਰ ਚੋਣਾਂ ਵਿਚ 2 ਵਾਰਡਾਂ ਵਿਚ ਸਿਮਟ ਕੇ ਰਹਿ ਗਿਆ ਹੈ। ਇਸ ਤੋਂ ਪਹਿਲਾ ਅਕਾਲੀ ਦਲ ਨੂੰ 95 ਚੋਂ 27 ਸੀਟਾਂ ’ਤੇ ਉਮੀਦਵਾਰ ਹੀ ਨਹੀਂ ਮਿਲੇ ਸਨ। ਹੁਣ ਜੋ 2 ਕੌਂਸਲਰ ਬਣੇ ਹਨ ਉਨਾਂ ਵਿਚ ਇਕ ਸਾਬਕਾ ਮੰਤਰੀ ਸਿੰਘ ਗਾਬੜੀਆ ਦਾ ਬੇਟਾ ਰਖਵਿੰਦਰ ਸਿੰਘ ਹੈ ਅਤੇ ਦੂਜਾ ਹਲਕਾ ਪੂਰਵੀ ਦੇ ਵਾਰਡ 20 ਤੋਂ ਚਤਰਵੀਰ ਸਿੰਘ ਜਿੱਤੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ AAP ਤੇ ਕਾਂਗਰਸ ਵਿਚਾਲੇ ਫ਼ਸ ਗਿਆ 'ਪੇਚ', Draw ਹੋ ਗਿਆ ਮੁਕਾਬਲਾ
ਉਧਰ ਦੋਵੇਂ ਸਾਬਕਾ ਮੇਅਰ ਜਸਪਾਲ ਸਿੰਘ ਗਿਆਸਪੁਰਾ ਅਤੇ ਹਰਚਰਨ ਸਿੰਘ ਗੋਹਲੜੀਆ ਦੇ ਬੇਟੇ ਵੀ ਹਾਰ ਗਏ ਹਨ। ਇਸੇ ਤਰਾਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੂੰ ਵਾਰਡ ਨੰ. 60 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਥੇ 'ਆਪ' ਦੇ ਗੁਰਪ੍ਰੀਤ ਬੱਬਲ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੂੰ ਹਰਾਇਆ।
ਟਿਕਟ ਨਾ ਮਿਲਣ ਦੀ ਵਜ੍ਹਾ ਨਾਲ ਬਾਗੀ ਹੋ ਕੇ ਲੜਨ ਵਾਲੇ 3 ਅਜ਼ਾਦ ਉਮੀਦਵਾਰ ਜਿੱਤੇ
ਨਗਰ ਨਿਗਮ ਚੋਣ ਦੇ ਦੌਰਾਨ ਟਿਕਟ ਨਾ ਮਿਲਣ ਦੀ ਵਜ੍ਹਾ ਨਾਲ ਕਈ ਨੇਤਾਵਾਂ ਨੇ ਪਾਰਟੀ ਬਦਲ ਲਈ ਸੀ ਅਤੇ ਕਈ ਅਜ਼ਾਦ ਖੜੇ ਹੋ ਗਏ ਸੀ। ਉਨਾਂ ਵਿਚੋਂ 3 ਜਿੱਤ ਗਏ ਹਨ। ਇਨਾਂ ਵਿਚ ਵਾਰਡ ਨੰ. 1 ਤੋਂ ਰਣਧੀਰ ਸੀਬੀਆ ਦੀ ਪਤਨੀ ਰਤਨਜੀਤ ਕੌਰ ਦਾ ਨਾਮ ਸ਼ਾਮਲ ਹੈ। ਜੋ ਬੈਂਸ ਗਰੁੱਪ ਦੇ ਨਾਲ ਕਾਂਗਰਸ ਵਿਚ ਸ਼ਾਮਲ ਹੋਏ ਸੀ। ਇਸ ਦੇ ਬਾਅਦ ਵਾਰਡ ਨੰ. 11 ਵਿਚ 'ਆਪ' ਦੀ ਟਿਕਟ ਨਾ ਮਿਲਣ ਕਾਰਨ ਅਜ਼ਾਦ ਖੜੇ ਹੋਏ ਅਨੁਜ ਚੌਧਰੀ ਦੀ ਪਤਨੀ ਦੀਪਾ ਜਿੱਤ ਗਈ ਹੈ।
ਇਸੇ ਤਰਾਂ ਵਾਰਡ 83 ਵਿਚ ਅਜ਼ਾਦ ਲੜ ਰਹੇ ਦਵਿੰਦਰ ਜੱਗੀ ਦੀ ਪਤਨੀ ਮੋਨਿਕਾ ਜੱਗੀ ਚੋਣ ਜਿੱਤ ਗਏ ਹਨ, ਜਿਨਾਂ ਨੂੰ ਪਹਿਲਾਂ ਭਾਜਪਾ ਵਲੋਂ ਵਾਰਡ ਨੰ. 82 ਵਿਚੋਂ ਟਿਕਟ ਦਿੱਤੀ ਗਈ ਸੀ ਪਰ ਉਹ ਨਾਰਾਜ਼ ਹੋ ਕੇ ਅਜ਼ਾਦ ਖੜੇ ਹੋ ਗਏ ਅਤੇ ਵਾਰਡ 83 ਵਿਚ ਪਾਰਟੀ ਦੇ ਉਮੀਦਵਾਰ ਦੇ ਨਾਮਾਂਕਣ ਰੱਦ ਹੋਣ ਦੀ ਵਜ੍ਹਾ ਨਾਲ ਭਾਜਪਾ ਨੂੰ ਬਾਅਦ ਵਿਚ ਉਨਾਂ ਨੂੰ ਹੀ ਸਮਰਥਨ ਦੇਣਾ ਪਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e