ਕੈਲਾਸ਼ ਮਾਨਸਰੋਵਰ ਯਾਤਰਾ ਸ਼ੁਰੂ
Saturday, Jul 05, 2025 - 12:04 AM (IST)

ਚੰਪਾਵਤ/ਨੈਨੀਤਾਲ- ਚੀਨ ਨਾਲ ਹਾਲਾਤ ਸੁਧਰਨ ਤੋਂ ਲਗਭਗ 6 ਸਾਲ ਬਾਅਦ ਉੱਤਰਾਖੰਡ ਰਾਹੀਂ ਦੇਸ਼ ਦੀ ਇਤਿਹਾਸਕ ਕੈਲਾਸ਼ ਮਾਨਸਰੋਵਰ ਯਾਤਰਾ ਸ਼ੁੱਕਰਵਾਰ ਮੁੜ ਸ਼ੁਰੂ ਹੋ ਗਈ। ਦਿੱਲੀ ਤੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ ਚੰਪਾਵਤ ਦੇ ਟਨਕਪੁਰ ਪਹੁੰਚਿਆ। ਸ਼ਰਧਾਲੂਆਂ ਦੇ ਇੱਥੇ ਪਹੁੰਚਣ ਦੇ ਨਾਲ ਹੀ ਟਨਕਪੁਰ ਦਾ ਸੈਲਾਨੀ ਨਿਵਾਸ ‘ਬਾਮ-ਬਾਮ ਭੋਲੇ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਪਹਿਲੇ ਗਰੁੱਪ ’ਚ ਕੁੱਲ 45 ਸ਼ਰਧਾਲੂ ਹਨ। ਇਨ੍ਹਾਂ ’ਚ 32 ਮਰਦ ਤੇ 13 ਔਰਤਾਂ ਹਨ