ਯੂਕ੍ਰੇਨ ਸੰਕਟ: ਸਿੰਧੀਆ ਨੇ ਕਿਹਾ- 19 ਉਡਾਣਾਂ ’ਚ 3,726 ਭਾਰਤੀਆਂ ਦੀ ਅੱਜ ਹੋਵੇਗੀ ਵਤਨ ਵਾਪਸੀ

Thursday, Mar 03, 2022 - 12:53 PM (IST)

ਨਵੀਂ ਦਿੱਲੀ (ਭਾਸ਼ਾ)– ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਕਿਹਾ ਕਿ ਭਾਰਤੀ ਹਵਾਈ ਫੌ਼ਜ, ਭਾਰਤੀ ਹਵਾਬਾਜ਼ੀ ਕੰਪਨੀਆਂ ਦੀਆਂ ਕੁੱਲ 19 ਉਡਾਣਾਂ 3,726 ਭਾਰਤੀਆਂ ਨੂੰ ਦੇਸ਼ ਵਾਪਸ ਲਿਆਏਗੀ। ਸਿੰਧੀਆ ਨੇ ਟਵੀਟ ਕਰ ਕੇ ਦੱਸਿਆ ਕਿ ਆਪ੍ਰੇਸ਼ਨ ਗੰਗਾ ਤਹਿਤ ਭਾਰਤੀ ਹਵਾਈ ਫ਼ੌਜ, ‘ਏਅਰ ਇੰਡੀਆ’ ਅਤੇ ‘ਇੰਡੀਗੋ’ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਵੀਰਵਾਰ ਨੂੰ 8 ਉਡਾਣਾਂ ਸੰਚਾਲਤ ਕਰੇਗੀ। ਨਿਕਾਸੀ ਮੁਹਿੰਮ ’ਚ ਭਾਰਤੀ ਹਵਾਈ ਫ਼ੌਜ ਆਪਣੇ ‘ਸੀ-17’ ਫ਼ੌਜੀ ਟਰਾਂਸਪੋਰਟ ਜਹਾਜ਼ ਦਾ ਇਸਤੇਮਾਲ ਕਰ ਰਹੀ ਹੈ। ਮੰਤਰੀ ਨੇ ਦੱਸਿਆ ਕਿ ‘ਇੰਡੀਗੋ’ ਰੋਮਾਨੀਆ ਦੇ ਸੁਸਿਵਾ ਸ਼ਹਿਰ ਤੋਂ 2 ਉਡਾਣਾਂ ਅਤੇ ‘ਸਪਾਈਸ ਜੈੱਟ’ ਸਲੋਵਾਕੀਆ ਦੇ ਕੋਸਿਸ ਸ਼ਹਿਰ ਤੋਂ ਵੀਰਵਾਰ ਨੂੰ ਇਕ ਉਡਾਣ ਦਾ ਸੰਚਾਲਨ ਕਰੇਗੀ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ ਦਰਮਿਆਨ PM ਮੋਦੀ ਦੀ ਅੱਜ ਜੋਅ ਬਾਈਡੇਨ, ਆਸਟ੍ਰੇਲੀਆ ਅਤੇ ਜਾਪਾਨ ਦੇ PM ਨਾਲ ਵਰਚੁਅਲ ਬੈਠਕ

PunjabKesari

ਭਾਰਤੀ ਹਵਾਈ ਫ਼ੌਜ, ਗੋਅ ਫਰਸਟ ਅਤੇ ਏਅਰ ਇੰਡੀਆ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਤੋਂ 5 ਜਹਾਜ਼ਾਂ ਦਾ ਸੰਚਾਲਨ ਕਰਨਗੇ। ਉੱਥੇ ਹੀ ਇੰਡੀਗੋ ਪੋਲੈਂਡ ਦੇ ਜੇਜਾ ਤੋਂ 3 ਉਡਾਣਾਂ ਦਾ ਸੰਚਾਲਨ ਕਰੇਗਾ। ਸਿੰਧੀਆ ਨੇ ਟਵੀਟ ਕੀਤਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਿਰਦੇਸ਼ਾਂ ਹੇਠ ਪੂਰੀ ਸਮਰੱਥਾ ਨਾਲ, ਅਸੀਂ ਅੱਜ 3,726 ਲੋਕਾਂ ਨੂੰ ਵਾਪਸ ਲਿਆਵਾਂਗੇ।” ਯੂਕਰੇਨ ਦੇ ਗੁਆਂਢੀ ਦੇਸ਼ਾਂ ਜਿਵੇਂ ਹੰਗਰੀ ਅਤੇ ਪੋਲੈਂਡ ਰਾਹੀਂ ਘਰ ਲਿਆਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ: ਹਮਲੇ ’ਚ ਮਾਰੇ ਗਏ ਭਾਰਤੀ ਮੁੰਡੇ ਨਵੀਨ ਨੇ ਵੀਡੀਓ ਕਾਲਿੰਗ ’ਤੇ ਪਿਤਾ ਨੂੰ ਆਖੇ ਸਨ ਇਹ ਆਖ਼ਰੀ ਸ਼ਬਦ

ਦੱਸ ਦੇਈਏ ਕਿ ਰੂਸ ਵਲੋਂ ਯੂਕ੍ਰੇਨ ’ਤੇ ਜੰਗ ਦੇ 8ਵੇਂ ਦਿਨ ਰੂਸੀ ਹਮਲੇ ਹੋਰ ਤੇਜ਼ ਹੋ ਗਏ ਹਨ। ਯੂਕ੍ਰੇਨ ’ਚ ਹੁਣ ਤਕ ਵੱਡੀ ਗਿਣਤੀ ’ਚ ਲੋਕ ਮਾਰੇ ਗਏ ਹਨ। ਸੰਯੁਕਤ ਰਾਸ਼ਟਰ ਮੁਤਾਬਕ ਰੂਸ ਦੇ ਹਮਲੇ ’ਚ ਹੁਣ ਤਕ 752 ਆਮ ਲੋਕਾਂ ਦੀ ਮੌਤ ਹੋ ਗਈ ਹੈ। ਇਹ ਅੰਕੜਾ 1 ਮਾਰਚ ਤਕ ਦਾ ਦੱਸਿਆ ਜਾ ਰਿਹਾ ਹੈ। ਯੂਕ੍ਰੇਨ ਦੇ ਖਾਰਕੀਵ ’ਚ ਲਗਾਤਾਰ ਰੂਸੀ ਫ਼ੌਜ ਵਲੋਂ ਹਮਲੇ ਕੀਤੇ ਜਾ ਰਹੇ ਹਨ, ਜਿੱਥੇ ਬੀਤੇ ਦਿਨੀਂ ਇਕ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੋੜਾ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਯੂਕ੍ਰੇਨ 'ਚ ਮਾਰੇ ਗਏ ਨਵੀਨ ਦੀ ਮ੍ਰਿਤਕ ਦੇਹ ਜਲਦ ਆਵੇਗੀ ਭਾਰਤ, PM ਮੋਦੀ ਨੇ ਪਰਿਵਾਰ ਨੂੰ ਦਿੱਤਾ ਭਰੋਸਾ


Tanu

Content Editor

Related News