ਕਾਂਗਰਸ ਨੇ ਮੱਧ ਪ੍ਰਦੇਸ਼ ਨੂੰ ‘ਭ੍ਰਿਸ਼ਟਾਚਾਰ’ ਦਾ ਅੱਡਾ ਬਣਾਇਆ, ਇਸ ਲਈ ਉਖਾੜ ਸੁੱਟੀ ਸਰਕਾਰ: ਸਿੰਧੀਆ
Saturday, Mar 20, 2021 - 04:15 PM (IST)
ਭੋਪਾਲ— ਅੱਜ ਤੋਂ ਠੀਕ ਇਕ ਸਾਲ ਪਹਿਲਾਂ ਅੱਜ ਦੇ ਹੀ ਦਿਨ ਮੱਧ ਪ੍ਰਦੇਸ਼ ਦੀ ਮੱਧ ਪ੍ਰਦੇਸ਼ ਦੀ ਸਿਆਸਤ ’ਚ ਵੱਡਾ ਉਲਟ ਫੇਰ ਹੋਇਆ ਸੀ। ਉਸ ਵੇਲੇ ਦੀ ਕਮਲਨਾਥ ਦੀ ਸਰਕਾਰ ਦੇ 28 ਵਿਧਾਇਕਾਂ ਦੇ ਅਸਤੀਫ਼ੇ ਮਗਰੋਂ ਸਰਕਾਰ ਘੱਟ ਗਿਣਤੀ ਵਿਚ ਆ ਗਈ ਸੀ। ਨਾਲ ਹੀ ਕਾਂਗਰਸ ਦੇ ਸਭ ਤੋਂ ਵੱਡੇ ਨੇਤਾਵਾਂ ’ਚ ਸ਼ਾਮਲ ਜੋਤੀਰਾਦਿਤਿਆ ਸਿੰਧੀਆ ਨੇ ਪਾਰਟੀ ਛੱਡ ਦਿੱਤੀ ਸੀ। ਨਤੀਜਾ ਇਹ ਹੋਇਆ ਕਿ 20 ਮਾਰਚ ਨੂੰ ਮੁੱਖ ਮੰਤਰੀ ਕਮਲਨਾਥ ਨੇ ਵੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਹੁਣ ਇਕ ਸਾਲ ਪੂਰੇ ਹੋਣ ’ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਜੋਤੀਰਾਦਿਤਿਆ ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਇਸ ਦਰਮਿਆਨ ਸਿੰਧੀਆ ਨੇ ਕਾਂਗਰਸ ’ਤੇ ਜੰਮ ਕੇ ਹਮਲਾ ਬੋਲਿਆ।
ਭਾਜਪਾ ਸੰਸਦ ਮੈਂਬਰ ਸਿੰਧੀਆ ਨੇ ਕਿਹਾ ਕਿ ਜਿਸ ਸਰਕਾਰ ਨੇ ਮੱਧ ਪ੍ਰਦੇਸ਼ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਬਣਾਇਆ ਸੀ, ਉਸ ਸਰਕਾਰ ਨੂੰ ਅਸੀਂ ਉਖਾੜ ਸੁੱਟਿਆ। ਇਕ ਸਾਲ ਵਿਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਮੱਧ ਪ੍ਰਦੇਸ਼ ਦੀ ਜਨਤਾ ਦੀ ਸੇਵਾ ਦੇ ਨਵੇਂ ਰਿਕਾਰਡ ਸਥਾਪਤ ਕੀਤੇ ਹਨ। ਕਾਂਗਰਸ ਵਲੋਂ ਮੇਰੇ ਅਤੇ ਸ਼ਿਵਰਾਜ ਬਾਰੇ ਕਈ ਬਿਆਨ ਆ ਰਹੇ ਹਨ। ਸਿੰਧੀਆ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਮੱਧ ਪ੍ਰਦੇਸ਼ ਤਰੱਕੀ ਕਰੇਗਾ, ਮੋਦੀ ਜੀ ਦੀ ਅਗਵਾਈ ਵਿਚ ਰਾਸ਼ਟਰ ਵੀ ਤਰੱਕੀ ਕਰ ਰਿਹਾ ਹੈ।
ਇਸ ਦਰਮਿਆਨ ਸਿੰਧੀਆ ਨੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨਾਲ ਮਿਲ ਕੇ ਭੋਪਾਲ ’ਚ ਸਮਾਰਟ ਸਿਟੀ ਰੋਡ ’ਤੇ ਰੁੱਖ ਲਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਸਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਵਾਤਾਵਰਣ ਦੇ ਹਿੱਤ ’ਚ ਵੱਧ ਤੋਂ ਵੱਧ ਬੂਟੇ ਲਾਏ ਜਾਣ।