ਸ਼ਹਿਰੀ ਹਵਾਬਾਜ਼ੀ ਮੰਤਰੀ ਸਿੰਧੀਆ ਦਾ ਐਲਾਨ, ਝਾਰਖੰਡ ’ਚ ਜਲਦ ਹੋਣਗੇ 5 ਹਵਾਈ ਅੱਡੇ
Tuesday, Jul 12, 2022 - 02:59 PM (IST)
ਦੇਵਘਰ– ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਝਾਰਖੰਡ ਨੂੰ ਤਿੰਨ ਹੋਰ ਹਵਾਈ ਅੱਡੇ ਮਿਲਣ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ’ਚ ਹਵਾਈ ਸੰਪਰਕ ਵਧਾਉਣ ਲਈ 14 ਨਵੇਂ ਹਵਾਈ ਮਾਰਗ ਉਪਲੱਬਧ ਕਰਵਾਏ ਜਾਣਗੇ।
ਸਿੰਧੀਆ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਝਾਰਖੰਡ ਜਾ ਰਹੇ ਹਨ। ਪ੍ਰਧਾਨ ਮੰਤਰੀ ਹੋਰ ਪ੍ਰਾਜੈਕਟਾਂ ਦੇ ਨਾਲ-ਨਾਲ ਦੇਵਘਰ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਸਿੰਧੀਆ ਨੇ ਕਿਹਾ, ‘‘ਝਾਰਖੰਡ ’ਚ ਜਲਦੀ ਹੀ 5 ਹਵਾਈ ਅੱਡੇ ਹੋਣਗੇ। ਰਾਂਚੀ ਅਤੇ ਦੇਵਘਰ ਤੋਂ ਬਾਅਦ ਅਸੀਂ ਬੋਕਾਰੋ, ਜਮਸ਼ੇਦਪੁਰ ਅਤੇ ਦੁਮਕਾ ਵਿਖੇ ਹਵਾਈ ਅੱਡੇ ਬਣਾਵਾਂਗੇ। ਨਾਲ ਹੀ ਸੂਬੇ ’ਚ ਸੰਪਰਕ ਵਧਾਉਣ ਲਈ 14 ਨਵੇਂ ਹਵਾਈ ਅੱਡੇ ਮਾਰਗ ਉਪਲੱਬਧ ਕਰਵਾਏ ਜਾਣਗੇ।
ਇਸ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਜਿੱਥੇ ਹਵਾਈ ਅੱਡਾ ਬਣਦਾ ਹੈ, ਉੱਥੋਂ ਹੀ ਆਰਥਿਕ ਵਿਕਾਸ ਸ਼ੁਰੂ ਹੁੰਦਾ ਹੈ। ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਮੌਜੂਦਾ ਸਮੇਂ ਦੇਵਘਰ ਹਵਾਈ ਅੱਡੇ ਤੋਂ 5 ਲੱਖ ਲੋਕਾਂ ਦੀ ਆਵਾਜਾਈ ਦੀ ਸਹੂਲਤ ਹੈ। ਉਨ੍ਹਾਂ ਕਿਹਾ ਕਿ ਇਸ ਦਾ ਲਾਭ ਲਗਭਗ 2.5 ਕਰੋੜ ਲੋਕਾਂ ਨੂੰ ਮਿਲੇਗਾ। ਅੱਜ ਇੰਡੀਗੋ ਵਲੋਂ ਪਹਿਲੀ ਉਡਾਣ ਦੇਵਘਰ-ਕੋਲਕਾਤਾ ਉਡਾਣ ਚਲਾਈ ਗਈ।