ਜਸਟਿਸ ਸ਼ਰਦ ਅਰਵਿੰਦ ਬੋਬੜੇ ਅੱਜ ਸੁਪਰੀਮ ਕੋਰਟ ਦੇ ਮੁੱਖ ਜੱਜ ਵਜੋਂ ਚੁੱਕਣਗੇ ਸਹੁੰ

Monday, Nov 18, 2019 - 01:24 AM (IST)

ਜਸਟਿਸ ਸ਼ਰਦ ਅਰਵਿੰਦ ਬੋਬੜੇ ਅੱਜ ਸੁਪਰੀਮ ਕੋਰਟ ਦੇ ਮੁੱਖ ਜੱਜ ਵਜੋਂ ਚੁੱਕਣਗੇ ਸਹੁੰ

ਨਵੀਂ ਦਿੱਲੀ — ਜਸਟਿਸ ਸ਼ਰਦ ਅਰਵਿੰਦ ਬੋਬੜੇ ਸੋਮਵਾਰ ਨੂੰ ਦੇਸ਼ ਦੇ 47ਵੇਂ ਮੁੱਖ ਜੱਜ ਦੇ ਤੌਰ 'ਤੇ ਸਹੁੰ ਚੁੱਕਣਗੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਦਿਵਾਉਣਗੇ। ਉਹ 23 ਅਪ੍ਰੈਲ 2021 ਨੂੰ ਰਿਟਾਇਰ ਹੋਣਗੇ। ਜਸਟਿਸ ਬੋਬੜੇ ਅਯੁੱਧਿਆ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ਮਾਮਲੇ 'ਚ ਫੈਸਲਾ ਦੇਣ ਵਾਲੇ ਪੰਜ ਜੱਜਾਂ ਦੇ ਸੰਵਿਧਾਨ ਬੈਂਚ 'ਚ ਸ਼ਾਮਲ ਰਹੇ। ਜਸਟਿਸ ਸ਼ਰਦ ਅਰਵਿੰਦ ਬੋਬੜੇ ਨਿਜੱਤਾ ਦੇ ਅਧਿਕਾਰ ਲਈ ਗਠਿਤ ਸੱਤ ਜੱਜਾਂ ਦੀ ਸੰਵਿਧਾਨ ਬੈਂਚ 'ਚ ਸ਼ਾਮਲ ਰਹੇ ਸੀ। ਉਹ ਆਧਾਰ ਨੂੰ ਲੈ ਕੇ ਉਸ ਬੈਂਚ 'ਚ ਵੀ ਰਹੇ ਜਿਸ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਕੋਲ ਆਧਾਰ ਨਹੀਂ ਹੈ ਉਨ੍ਹਾਂ ਨੂੰ ਸੁਵਿਧਾਵਾਂ ਤੋਂ ਵਾਂਝਾ ਨਹੀਂ ਕੀਤਾ ਜਾਵੇਗਾ।

ਜਸਟਿਸ ਬੋਬੜੇ ਨੇ 1978 'ਚ ਨਾਗਪੁਰ ਯੂਨੀਵਰਸਿਟੀ ਤੋਂ ਐੱਲ.ਐੱਲ.ਬੀ. ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਬਾਰ ਕਾਊਂਸਲ ਆਫ ਮਹਾਰਾਸ਼ਟਰ 'ਚ ਨਾਮ ਦਰਜ ਕੀਤਾ। ਉਨ੍ਹਾਂ ਨੇ 21 ਸਾਲ ਤਕ ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ 'ਚ ਪ੍ਰੈਕਟਿਸ ਕੀਤੀ ਅਤੇ ਸੁਪਰੀਮ ਕੋਰਟ 'ਚ ਵੀ ਪੇਸ਼ ਹੋਏ। ਉਨ੍ਹਾਂ ਨੂੰ 1998 'ਚ ਸੀਨੀਅਰ ਵਕੀਲ ਦੇ ਰੂਪ 'ਚ ਨਾਮਜ਼ਦ ਕੀਤਾ ਗਿਆ ਅਤੇ ਬਾਅਦ 'ਚ ਮਾਰਚ 2000 'ਚ ਬੰਬੇ ਹਾਈ ਕੋਰਟ ਦੇ ਵਧੀਕ ਜੱਜ ਦੇ ਤੌਰ 'ਤੇ ਤਰੱਕੀ ਦਿੱਤੀ ਗਈ ਸੀ।


author

Inder Prajapati

Content Editor

Related News