ਜੱਜ ਰਾਮਚੰਦਰ ਰਾਵ ਨੇ ਹਿਮਾਚਲ ਹਾਈ ਕੋਰਟ ਦੇ 28ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ

05/30/2023 5:05:12 PM

ਸ਼ਿਮਲਾ (ਭਾਸ਼ਾ)- ਜੱਜ ਮਾਮਿਦੰਨਾ, ਸੱਤਿਆ ਰਤਨ ਸ਼੍ਰੀ ਰਾਮਚੰਦਰ ਰਾਵ ਨੇ ਮੰਗਲਵਾਰ ਨੂੰ ਇੱਥੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ 28ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਰਾਜਪਾਲ ਸ਼ਿਵਾ ਪ੍ਰਤਾਪ ਸ਼ੁਕਲਾ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਮੌਜੂਦਗੀ 'ਚ ਰਾਜ ਭਵਨ 'ਚ ਇਕ ਪ੍ਰੋਗਰਾਮ 'ਚ ਜੱਜ ਰਾਵ ਨੂੰ ਅਹੁਦੇ ਦੀ ਸਹੁੰ ਚੁਕਾਈ।

ਇਕ ਬਿਆਨ ਅਨੁਸਾਰ, ਮੁੱਖ ਸਕੱਤਰ ਪ੍ਰਬੋਧ ਸਕਸੈਨਾ ਨੇ ਸਹੁੰ ਚੁੱਕ ਸਮਾਰੋਹ ਦੀ ਕਾਰਵਾਈ ਦਾ ਸੰਚਾਲਨ ਕੀਤਾ ਅਤੇ ਰਾਸ਼ਟਰਪਤੀ ਵਲੋਂ ਜਾਰੀ ਨਿਯੁਕਤੀ ਵਾਰੰਟ ਨੂੰ ਹਿੰਦੀ ਅਤੇ ਅੰਗਰੇਜ਼ੀ ਦੋਹਾਂ 'ਚ ਪੜ੍ਹਿਆ। ਜੱਜ ਰਾਵ ਦਾ ਜਨਮ 7 ਅਗਸਤ 1966 ਨੂੰ ਹੈਦਰਾਬਾਦ 'ਚ ਹੋਇਆ। ਉਨ੍ਹਾਂ ਨੇ ਭਵਨ ਨਿਊ ਸਾਇੰਸ ਕਾਲਜ, ਉਸਮਾਨੀਆ ਤੋਂ ਗਣਿਤ ਵਿਸ਼ੇ 'ਚ ਗੈਰਜੂਏਸ਼ਨ ਅਤੇ 1989 'ਚ ਜੱਜ ਕਾਲਜ ਆਫ਼ ਲਾਅ ਉਸਮਾਨੀਆ ਯੂਨੀਵਰਸਿਟੀ ਹੈਦਰਾਬਾਦ ਤੋਂ ਐੱਲ.ਐੱਲ.ਬੀ. ਕੀਤਾ ਹੈ।


DIsha

Content Editor

Related News