ਬੱਸ ''ਚ ਪਾਈਆਂ ਹੋਈਆਂ ਸਨ ਬੱਦਬੂਦਾਰ ਜ਼ੁਰਾਬਾਂ, ਗ੍ਰਿਫਤਾਰ

12/02/2017 9:58:49 AM

ਧਰਮਸ਼ਾਲਾ— ਇਕ ਏ.ਸੀ. ਬੱਸ 'ਚ ਸਫ਼ਰ ਕਰ ਰਹੇ ਬਿਹਾਰ ਦੇ ਇਕ ਯਾਤਰੀ ਨੂੰ ਉਸ ਦੀਆਂ ਬੱਦਬੂਦਾਰ ਜ਼ੁਰਾਬਾਂ ਕਾਰਨ ਗ੍ਰਿਫਤਾਰ ਕਰ ਲਿਆ ਗਿਆ। ਪ੍ਰਕਾਸ਼ ਕੁਮਾਰ 26-27 ਨਵੰਬਰ ਦੀ ਰਾਤ ਨੂੰ ਧਰਮਸ਼ਾਲਾ ਤੋਂ ਦਿੱਲੀ ਆ ਰਹੀ ਇਕ ਵਾਲਵੋ ਬੱਸ 'ਚ ਸਫਰ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਬੱਸ 'ਚ ਆਪਣੇ ਬੂਟ ਅਤੇ ਜ਼ੁਰਾਬਾਂ ਉਤਾਰ ਦਿੱਤੀਆਂ। ਇਨ੍ਹਾਂ ਤੋਂ ਆ ਰਹੀ ਬੱਦਬੂ ਕਾਰਨ ਕੋਲ ਬੈਠੇ ਯਾਤਰੀਆਂ ਨੇ ਪ੍ਰਕਾਸ਼ ਨੂੰ ਬੂਟ ਅਤੇ ਜ਼ੁਰਾਬਾਂ ਆਪਣੇ ਬੈਗ 'ਚ ਰੱਖਣ ਜਾਂ ਇਨ੍ਹਾਂ ਨੂੰ ਬਾਹਰ ਸੁੱਟਣ ਲਈ ਕਿਹਾ।
ਪ੍ਰਕਾਸ਼ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਯਾਤਰੀਆਂ ਅਤੇ ਪ੍ਰਕਾਸ਼ ਦਰਮਿਆਨ ਵਿਵਾਦ ਵਧ ਗਿਆ। ਆਖਰਕਾਰ ਯਾਤਰੀਆਂ ਨੇ ਊਨਾ ਜ਼ਿਲੇ 'ਚ ਹਾਈਵੇਅ ਕਿਨਾਰੇ ਇਕ ਪੁਲਸ ਸਟੇਸ਼ਨ 'ਤੇ ਬੱਸ ਰੁਕਵਾ ਕੇ ਐੱਫ.ਆਈ.ਆਰ. ਦਰਜ ਕਰਵਾਈ। ਇਸ ਤੋਂ ਬਾਅਦ ਪੁਲਸ ਨੇ ਪ੍ਰਕਾਸ਼ ਨੂੰ ਗ੍ਰਿਫਤਾਰ ਕਰ ਲਿਆ। ਸੋਮਵਾਰ (27 ਨਵੰਬਰ) ਨੂੰ ਪ੍ਰਕਾਸ਼ ਨੂੰ ਡਿਵੀਜ਼ਨਲ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਪ੍ਰਕਾਸ਼ ਨੇ ਕਿਹਾ,''ਮੇਰੀਆਂ ਜ਼ੁਰਾਬਾਂ ਤੋਂ ਕੋਈ ਬੱਦਬੂ ਨਹੀਂ ਆ ਰਹੀ ਸੀ। ਨਾਲ ਹੀ ਯਾਤਰਾ ਕਰ ਰਹੇ ਲੋਕਾਂ ਨੇ ਜ਼ਬਰਦਸਤੀ ਮੇਰੇ ਨਾਲ ਲੜਾਈ ਕਰ ਲਈ।''


Related News