ਜੁਨੈਦ ਕਤਲਕਾਂਡ : ਚਾਰੇ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ''ਤੇ ਭੇਜਿਆ

Saturday, Jul 01, 2017 - 10:55 PM (IST)

ਜੁਨੈਦ ਕਤਲਕਾਂਡ : ਚਾਰੇ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ''ਤੇ ਭੇਜਿਆ

ਫਰੀਦਾਬਾਦ— ਹਰਿਆਣਾ ਦੇ ਫਰੀਦਾਬਾਦ 'ਚ ਜੁਨੈਦ ਕਤਲਕਾਂਡ ਦੇ ਚਾਰੇ ਦੋਸ਼ੀਆਂ ਨੂੰ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਦੋ ਦਿਨ ਪਹਿਲਾਂ ਪੁਲਸ ਨੇ ਇਨ੍ਹਾਂ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਅਦਾਲਤ ਨੇ ਇਨ੍ਹਾਂ ਦੋਸ਼ੀਆਂ ਨੂੰ 2 ਦਿਨਾਂ ਦੀ ਪੁਲਸ ਰਿਮਾਂਡ 'ਤੇ ਭੇਜਿਆ ਸੀ, ਜਿਸ ਦੇ ਬਾਅਦ ਅਦਾਲਤ ਨੇ ਸ਼ਨੀਵਾਰ ਚਾਰੇ ਦੋਸ਼ੀਆਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ ਖੰਦਵਾਲੀ ਨਿਵਾਸੀ ਜੁਨੈਦ ਈਦ ਦੀ ਖਰੀਦਦਾਰੀ ਕਰਨ ਦੇ ਲਈ ਬੀਤੀ 22 ਜੂਨ ਨੂੰ ਆਪਣੇ ਦੋ ਭਰਾਵਾਂ ਦੇ ਨਾਲ ਈ.ਐੱਮ.ਯੂ. ਤੋਂ ਸਦਰ ਬਜ਼ਾਰ ਗਿਆ ਸੀ, ਜਿਥੇ ਖਰੀਦਦਾਰੀ ਦੇ ਬਾਅਦ ਉਹ ਵਾਪਸ ਪਰਤ ਰਿਹਾ ਸੀ। ਟਰੇਨ 'ਚ ਭੀੜ ਜ਼ਿਆਦਾ ਹੋਣ ਕਾਰਨ ਧੱਕਾ-ਮੁੱਕੀ ਹੋਣ ਲੱਗੀ। ਜਿਸ ਦੇ ਬਾਅਦ ਜੁਨੈਦ ਦਾ ਕੁਝ ਲੋਕਾਂ ਨਾਲ ਸੀਟ ਨੂੰ ਲੈ ਕੇ ਵਿਵਾਦ ਹੋ ਗਿਆ। ਉਨ੍ਹਾਂ 'ਚੋਂ ਇਕ ਨੇ ਜੁਨੈਦ ਤੇ ਉਸ ਦੇ ਭਰਾ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਜੁਨੈਦ ਦੀ ਮੌਤ ਹੋ ਗਈ ਤੇ ਉਸ ਦੇ ਦੋਵੇਂ ਭਰਾ ਜ਼ਖਮੀ ਹੋ ਗਏ।


Related News