ਕੋਰੋਨਾ ਕਾਲ ''ਚ ਜੱਜ ਵੀ ਬਣ ਰਹੇ ਹਨ ''ਆਤਮ ਨਿਰਭਰ'', ਜਾਣੋ ਕਿਵੇਂ

07/21/2020 5:22:00 PM

ਨਵੀਂ ਦਿੱਲੀ (ਵਾਰਤਾ)— ਕੋਰੋਨਾ ਕਾਲ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਹੋਣ ਦੀ ਅਪੀਲ 'ਤੇ ਦੇਸ਼ ਵਿਚ ਕਿੰਨਾ ਅਮਲ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਸੁਪਰੀਮ ਕੋਰਟ ਦੇ ਜੱਜ ਮਜਬੂਰੀ ਵਿਚ ਹੀ ਸਹੀ ਪਰ ਆਤਮ ਨਿਰਭਰ ਹੋਣ ਲੱਗੇ ਹਨ। ਕੋਰੋਨਾ ਮਹਾਮਾਰੀ ਦੌਰਾਨ ਸੁਪਰੀਮ ਕੋਰਟ ਵਿਚ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੋ ਰਹੀ ਸੁਣਵਾਈ ਕਾਰਨ ਜੱਜ ਕੋਰਟ ਮਾਸਟਰ ਨੂੰ ਆਦੇਸ਼ ਲਿਖਵਾਉਣ ਦੀ ਬਜਾਏ ਖੁਦ ਹੀ ਆਪਣਾ ਆਦੇਸ਼ ਟਾਈਪ ਕਰਨ ਲੱਗੇ ਹਨ। ਜਿਸ ਦਾ ਫਾਇਦਾ ਉਨ੍ਹਾਂ ਨੂੰ ਖੁਦ ਨਜ਼ਰ ਆਉਣ ਲੱਗਾ ਹੈ। ਜਸਟਿਸ ਡੀ. ਵਾਈ ਚੰਦਰਚੂੜ ਦੀ ਟਿਪਣੀ ਤੋਂ ਤਾਂ ਅਜਿਹਾ ਹੀ ਲੱਗਦਾ ਹੈ। 

ਜਸਟਿਸ ਡੀ. ਵਾਈ. ਚੰਦਰਚੂੜ ਨੇ ਵੀਡੀਓ ਕਾਨਫਰੈਂਸਿੰਗ ਜ਼ਰੀਏ ਆਪਣੇ ਤਜ਼ਰਬੇ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਵਰਚੂਅਲ ਸੁਣਵਾਈ ਕਰਦੇ ਹੋਏ ਜੋ ਵੀ ਆਦੇਸ਼ ਦਿੰਦੇ ਹਨ, ਉਸ ਨੂੰ ਖੁਦ ਹੀ ਲੈਪਟਾਪ 'ਤੇ ਟਾਈਪ ਵੀ ਕਰਦੇ ਹਨ। ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ ਕਿ ਮੈ ਕੋਰਟ ਮਾਸਟਰ ਨੂੰ ਆਦੇਸ਼ ਦੇਣ ਦੀ ਬਜਾਏ ਹੁਣ ਖੁਦ ਲੈਪਟਾਪ 'ਤੇ ਆਦੇਸ਼ ਲਿਖਦਾ ਹਾਂ, ਕਿਉਂਕਿ ਇਹ ਹਿਦਾਇਤ ਦੇਣ ਦੇ ਮੁਕਾਬਲੇ ਜ਼ਿਆਦਾ ਆਸਾਨ, ਸੌਖਾ ਅਤੇ ਸਹਿਜ ਹੈ। ਲੈਪਟਾਪ 'ਤੇ ਆਪਣਾ ਖੁਦ ਦਾ ਆਦੇਸ਼ ਟਾਈਪ ਕਰਨਾ ਬਹੁਤ ਚੰਗਾ ਹੈ, ਕਿਉਂਕਿ ਇਹ ਆਦੇਸ਼ ਬਹੁਤ ਸਟੀਕ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਇਕ ਫਾਇਦਾ ਹੈ ਕਿ ਆਦੇਸ਼ ਟਾਈਪ ਕਰਨ ਤੋਂ ਬਾਅਦ ਟਾਈਪਿੰਗ ਕਾਰਨ ਹੋਣ ਵਾਲੀ ਗਲਤੀ 'ਚ ਸੋਧ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇਸ਼ ਵਿਆਪੀ ਤਾਲਾਬੰਦੀ ਦੌਰਾਨ ਵੀਡੀਓ ਕਾਨਫਰੈਂਸਿੰਗ ਤੋਂ ਸੁਣਵਾਈ ਹੋਣ ਲੱਗੀ, ਜੋ ਅਜੇ ਵੀ ਜਾਰੀ ਹੈ। ਅਜਿਹੇ ਵਿਚ ਕੋਰਟ ਮਾਸਟਰ ਮੌਜੂਦ ਹੋਣ ਤੋਂ ਅਸਮਰੱਥ ਹਨ। 


Tanu

Content Editor

Related News