ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਪਰਿਵਾਰ ਸਮੇਤ ਮਾਂ ਨੈਨਾ ਦੇਵੀ ਦੇ ਕੀਤੇ ਦਰਸ਼ਨ
Monday, Nov 23, 2020 - 05:08 PM (IST)
ਬਿਲਾਸਪੁਰ- ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਨੈਨਾ ਦੇਵੀ ਮੰਦਰ 'ਚ ਪਰਿਵਾਰ ਸਮੇਤ ਪੂਜਾ-ਅਰਚਨਾ ਕੀਤੀ। ਬਿਹਾਰ 'ਚ ਜਿੱਤ ਤੋਂ ਬਾਅਦ ਨੱਢਾ ਆਪਣੇ ਪੂਰੇ ਪਰਿਵਾਰ ਸਮੇਤ ਨਤਮਸਤਕ ਹੋਏ। ਅੱਜ ਯਾਨੀ ਸ਼ਨੀਵਾਰ ਉਨ੍ਹਾਂ ਦਾ ਹਿਮਾਚਲ ਪ੍ਰਦੇਸ਼ ਦੇ ਦੌਰੇ ਦਾ ਆਖਰੀ ਦਿਨ ਹੈ। ਜੇ.ਪੀ. ਨੱਢਾ ਨੂੰ ਜਦੋਂ ਵੀ ਕੋਈ ਵੱਡੀ ਜ਼ਿੰਮੇਵਾਰੀ ਮਿਲੀ ਹੈ ਜਾਂ ਉਨ੍ਹਾਂ ਨੇ ਕੋਈ ਜਿੱਤ ਦਰਜ ਕੀਤੀ ਹੈ ਤਾਂ ਉਹ ਹਮੇਸ਼ਾ ਮਾਤਾ ਨੈਨਾ ਦੇਵੀ ਦੇ ਦਰਬਾਰ ਆਸ਼ੀਰਵਾਦ ਲਈ ਲਈ ਪਹੁੰਚਦੇ ਹਨ। ਨੈਨਾ ਦੇਵੀ ਪਹੁੰਚਣ 'ਤੇ ਭਾਜਪਾ ਦੇ ਪ੍ਰਦੇਸ਼ ਬੁਲਾਰੇ ਰਣਧੀਰ ਸ਼ਰਮਾ ਦੀ ਅਗਵਾਈ 'ਚ ਵਰਕਰ ਸਥਾਨਕ ਲੋਕਾਂ ਨੇ ਜੇ.ਪੀ. ਨੱਢਾ ਦਾ ਸਵਾਗਤ ਕੀਤਾ। ਮੰਦਰ ਟਰੱਸਟੀ ਵਲੋਂ ਜ਼ਿਲ੍ਹਾ ਪ੍ਰਧਾਨ ਬਿਲਾਸਪੁਰ ਰੋਹਿਤ ਜਮਵਾਲ ਅਤੇ ਮੰਦਰ ਅਧਿਕਾਰੀ ਹੁਸਨ ਚੰਦ ਨੇ ਉਨ੍ਹਾਂ ਨੂੰ ਮਾਤਾ ਦੀ ਫੋਟੋ ਅਤੇ ਚੁੰਨੀ ਭੇਟ ਕੀਤੀ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨੱਢਾ ਨੇ ਦੱਸਿਆ ਕਿ ਉਨ੍ਹਾਂ ਨੇ ਮਾਤਾ ਰਾਣੀ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕਰਨ, ਜਿਸ ਨਾਲ ਉਹ ਪੂਰੀ ਤਾਕਤ ਨਾਲ ਦੇਸ਼ ਦੀ ਸੇਵਾ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਲਾਗ਼ ਦੌਰਾਨ ਸਾਰੇ ਸਿਹਤਮੰਦ ਰਹਿਣ। ਇਹ ਵੀ ਕਾਮਨਾ ਉਹ ਮਾਤਾ ਰਾਣੀ ਤੋਂ ਕਰਦੇ ਹਨ। ਜੇ.ਪੀ. ਨੱਢਾ ਨੇ ਕਿਹਾ ਕਿ ਜਦੋਂ-ਜਦੋਂ ਵੀ ਉਨ੍ਹਾਂ ਨੇ ਮਾਤਾ ਤੋਂ ਕੋਈ ਮੰਨਤ ਮੰਗੀ ਹੈ, ਮਾਤਾ ਨੇ ਪੂਰੀ ਕੀਤੀ ਹੈ ਅਤੇ ਹੁਣ ਪਾਰਟੀ ਦੀ ਮਜ਼ਬੂਤੀ ਲਈ ਦ੍ਰਿੜਤਾ ਨਾਲ ਕੰਮ ਕਰਨਗੇ।