ਪਿਛਲੇ 10 ਸਾਲਾਂ ''ਚ ਇਲਾਜ ਦੇ ਖਰਚੇ ''ਚ ਆਈ ਵੱਡੀ ਕਮੀ, ਕੇਂਦਰੀ ਮੰਤਰੀ JP ਨੱਢਾ ਵੱਲੋਂ ਅਹਿਮ ਖੁਲਾਸੇ

Tuesday, Feb 03, 2026 - 02:44 PM (IST)

ਪਿਛਲੇ 10 ਸਾਲਾਂ ''ਚ ਇਲਾਜ ਦੇ ਖਰਚੇ ''ਚ ਆਈ ਵੱਡੀ ਕਮੀ, ਕੇਂਦਰੀ ਮੰਤਰੀ JP ਨੱਢਾ ਵੱਲੋਂ ਅਹਿਮ ਖੁਲਾਸੇ

ਨਵੀਂ ਦਿੱਲੀ- ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਜੇ.ਪੀ. ਨੱਢਾ ਨੇ ਮੰਗਲਵਾਰ ਨੂੰ ਰਾਜ ਸਭਾ 'ਚ ਇਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿਛਲੇ 10 ਸਾਲਾਂ 'ਚ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਕਾਰਨ ਆਮ ਲੋਕਾਂ ਦੇ ਇਲਾਜ 'ਤੇ ਹੋਣ ਵਾਲੇ ਨਿੱਜੀ ਖਰਚੇ 'ਚ ਭਾਰੀ ਕਮੀ ਆਈ ਹੈ।

ਇਲਾਜ ਦੇ ਖਰਚੇ 'ਚ 62.6% ਤੋਂ 39.4% ਤੱਕ ਦੀ ਗਿਰਾਵਟ 

ਰਾਜ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਇਕ ਪੂਰਕ ਸਵਾਲ ਦਾ ਜਵਾਬ ਦਿੰਦਿਆਂ ਨੱਢਾ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈਆਂ ਗਈਆਂ ਸਿਹਤ ਸੇਵਾਵਾਂ ਅਤੇ ਸਸਤੀਆਂ ਦਵਾਈਆਂ ਦੀਆਂ ਯੋਜਨਾਵਾਂ ਦੇ ਨਤੀਜੇ ਵਜੋਂ, ਲੋਕਾਂ ਵੱਲੋਂ ਆਪਣੀ ਜੇਬ 'ਚੋਂ ਕੀਤਾ ਜਾਣ ਵਾਲਾ ਇਲਾਜ ਦਾ ਖਰਚਾ 62.6 ਫੀਸਦੀ ਤੋਂ ਘਟ ਕੇ ਹੁਣ 39.4 ਫੀਸਦੀ ਰਹਿ ਗਿਆ ਹੈ। ਇਸ ਨਾਲ ਦੇਸ਼ ਦੇ ਆਮ ਨਾਗਰਿਕਾਂ ਨੂੰ ਵੱਡੀ ਰਾਹਤ ਮਿਲੀ ਹੈ।

ਸਸਤੀਆਂ ਦਵਾਈਆਂ ਅਤੇ ਮੁਫ਼ਤ ਇਲਾਜ ਦੀਆਂ ਸਹੂਲਤਾਂ

ਸਿਹਤ ਮੰਤਰੀ ਨੇ ਸਰਕਾਰ ਦੀਆਂ ਪ੍ਰਮੁੱਖ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਨ ਔਸ਼ਧੀ ਕੇਂਦਰ 'ਤੇ ਜੈਨਰਿਕ ਦਵਾਈਆਂ ਬ੍ਰਾਂਡਿਡ ਦਵਾਈਆਂ ਦੇ ਮੁਕਾਬਲੇ 80 ਫੀਸਦੀ ਤੱਕ ਘੱਟ ਕੀਮਤ 'ਤੇ ਉਪਲੱਬਧ ਹਨ। ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਸਾਲਾਨਾ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਅੰਮ੍ਰਿਤ ਫਾਰਮੇਸੀ ਸਸਤੀਆਂ ਦਵਾਈਆਂ ਦੀ ਉਪਲਬਧਤਾ ਲਈ ਅੰਮ੍ਰਿਤ ਫਾਰਮੇਸੀਆਂ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਸਰਕਾਰ ਵੱਲੋਂ ਜ਼ਿਲ੍ਹਾ ਸਿਹਤ ਕੇਂਦਰਾਂ, ਪ੍ਰਾਇਮਰੀ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

ਕੈਂਸਰ ਦੇ ਇਲਾਜ 'ਤੇ ਵਿਸ਼ੇਸ਼ ਧਿਆਨ

ਦਵਾਈਆਂ ਦੀਆਂ ਵਧਦੀਆਂ ਕੀਮਤਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਨੱਢਾ ਨੇ ਦੱਸਿਆ ਕਿ ਕੈਂਸਰ ਦੀਆਂ 63 ਦਵਾਈਆਂ ਦੀ ਕੀਮਤ ਸੀਮਾ ਤੈਅ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਕੈਂਸਰ ਦੇ ਇਲਾਜ 'ਚ ਵਰਤੇ ਜਾਣ ਵਾਲੇ 132 'ਚੋਂ 131 ਸ਼ਡਿਊਲ ਫਾਰਮੂਲੇਸ਼ਨਾਂ ਲਈ ਵੀ ਵੱਧ ਤੋਂ ਵੱਧ ਕੀਮਤ ਨਿਰਧਾਰਤ ਕੀਤੀ ਗਈ ਹੈ।

ਦਵਾਈਆਂ ਦੀਆਂ ਕੀਮਤਾਂ ਨਿਰਧਾਰਤ ਕਰਨ ਦੇ ਉਦੇਸ਼

ਸਰਕਾਰ ਦੀ ਨੀਤੀ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਦੇ ਤਿੰਨ ਮੁੱਖ ਮਨੋਰਥ ਹਨ: ਪਹਿਲਾ, ਦਵਾਈਆਂ ਆਮ ਲੋਕਾਂ ਦੀ ਪਹੁੰਚ 'ਚ ਹੋਣ; ਦੂਜਾ, ਫਾਰਮਾ ਉਦਯੋਗ ਦਾ ਵਿਕਾਸ ਹੁੰਦਾ ਰਹੇ ਅਤੇ ਤੀਜਾ, ਇਸ ਖੇਤਰ 'ਚ ਲੋਕਾਂ ਨੂੰ ਰੁਜ਼ਗਾਰ ਮਿਲਦਾ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News