10 ਸਾਲ ਪੁਰਾਣੇ ਵਿਆਹੁਤਾ ਵਿਵਾਦ ਨੂੰ ਸੁਪਰੀਮ ਕੋਰਟ ਨੇ ਦੱਸਿਆ ‘ਮਹਾਭਾਰਤ ਯੁੱਧ’, ਲਾਇਆ ਪੂਰਨ ਵਿਰਾਮ
Thursday, Apr 09, 2026 - 08:22 AM (IST)
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪਿਛਲੇ ਇੱਕ ਦਹਾਕੇ ਤੋਂ ਵੱਖ ਰਹਿ ਰਹੇ ਇੱਕ ਪਤੀ-ਪਤਨੀ ਵਿਚਕਾਰ ਚੱਲ ਰਹੇ ਤਿੱਖੇ ਅਤੇ ਕੜਵਾਹਟ ਭਰੇ ਵਿਵਾਦ ਨੂੰ "ਵਿਆਹੁਤਾ ਮਹਾਂਭਾਰਤ" ਕਰਾਰ ਦਿੰਦਿਆਂ ਇਸ ਕੌੜੀ ਕਾਨੂੰਨੀ ਲੜਾਈ 'ਤੇ ਪੂਰਨ ਵਿਰਾਮ ਲਗਾ ਦਿੱਤਾ ਹੈ। ਅਦਾਲਤ ਨੇ ਸੰਵਿਧਾਨ ਦੀ ਧਾਰਾ 142 ਦੇ ਤਹਿਤ ਆਪਣੀਆਂ ਅਸਾਧਾਰਨ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਸ ਵਿਆਹ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਹ ਵਿਆਹ ‘ਵਿਵਹਾਰਕ ਤੌਰ ’ਤੇ ਦਮ ਤੋੜ ਚੁੱਕਾ ਸੀ’, ਜਿਸ ਨੂੰ ਹੁਣ ਜਾਰੀ ਰੱਖਣਾ ਸੰਭਵ ਨਹੀਂ। ਜਸਟਿਸ ਵਿਕਰਮ ਨਾਥ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਸੰਵਿਧਾਨ ਦੀ ਧਾਰਾ-142 ਤਹਿਤ ਆਪਣੀਆਂ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਹ ਫੈਸਲਾ ਸੁਣਾਇਆ।
ਇਹ ਵੀ ਪੜ੍ਹੋ - 3 ਦਿਨ ਬੰਦ ਸ਼ਰਾਬ ਦੀਆਂ ਦੁਕਾਨਾਂ, ਪੁਡੂਚੇਰੀ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਦਾ ਵੱਡਾ ਫੈਸਲਾ
"ਵਿਆਹ ਅਮਲੀ ਤੌਰ 'ਤੇ ਦਮ ਤੋੜ ਚੁੱਕਾ ਸੀ"
ਇਸ ਮਾਮਲੇ ਦੇ ਸਬੰਧ ਵਿਚ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਇਹ ਰਿਸ਼ਤਾ ਹੁਣ ਸਿਰਫ਼ ਕਾਗਜ਼ਾਂ ਤੱਕ ਸੀਮਤ ਸੀ ਅਤੇ ਅਮਲੀ ਤੌਰ 'ਤੇ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਸੀ। ਅਦਾਲਤ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਰਿਸ਼ਤੇ ਨੂੰ ਖਿੱਚਣਾ ਕਿਸੇ ਵੀ ਧਿਰ ਦੇ ਹਿੱਤ ਵਿੱਚ ਨਹੀਂ ਹੈ। ਅਦਾਲਤ ਨੇ ਨਾ ਸਿਰਫ਼ ਵਿਆਹ ਖ਼ਤਮ ਕੀਤਾ, ਸਗੋਂ ਦੋਵਾਂ ਧਿਰਾਂ ਵਿਚਾਲੇ ਪੈਂਡਿੰਗ ਪਈਆਂ ਸਾਰੀਆਂ ਕਾਨੂੰਨੀ ਕਾਰਵਾਈਆਂ ਨੂੰ ਵੀ ਖ਼ਤਮ ਕਰਨ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ - ਪਹਿਲੀ ਜਮਾਤ 'ਚ ਦਾਖ਼ਲਾ ਲੈਣ ਦੇ ਬਦਲੇ ਨਿਯਮ, ਨਾਇਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਪਤੀ ਦੀ 'ਕਾਨੂੰਨੀ ਮੁਹਾਰਤ' ਦੀ ਦੁਰਵਰਤੋਂ 'ਤੇ ਸਖ਼ਤ ਟਿੱਪਣੀ
ਅਦਾਲਤ ਨੇ ਪੇਸ਼ੇ ਤੋਂ ਵਕੀਲ ਪਤੀ ਦੇ ਵਤੀਰੇ ਦੀ ਸਖ਼ਤ ਆਲੋਚਨਾ ਕੀਤੀ। ਬੈਂਚ ਨੇ ਨੋਟ ਕੀਤਾ ਕਿ ਪਤੀ ਨੇ ਆਪਣੀ ਕਾਨੂੰਨੀ ਜਾਣਕਾਰੀ ਦੀ ਵਰਤੋਂ ਆਪਣੀ ਪਤਨੀ, ਉਸਦੇ ਪਰਿਵਾਰ ਅਤੇ ਇੱਥੋਂ ਤੱਕ ਕਿ ਉਸਦੇ ਵਕੀਲਾਂ ਨੂੰ ਪ੍ਰੇਸ਼ਾਨ ਕਰਨ ਲਈ ਕੀਤੀ। ਪਤੀ ਨੇ ਵੱਖ-ਵੱਖ ਅਦਾਲਤਾਂ ਅਤੇ ਮੰਚਾਂ 'ਤੇ 80 ਤੋਂ ਵੱਧ ਕੇਸ ਦਰਜ ਕੀਤੇ ਸਨ। ਅਦਾਲਤ ਨੇ ਇਸ ਨੂੰ "ਬਦਲਾਖੋਰੀ ਅਤੇ ਪ੍ਰੇਸ਼ਾਨ ਕਰਨ ਵਾਲੀ ਮੁਹਿੰਮ" ਦੱਸਿਆ। ਜਸਟਿਸ ਮਹਿਤਾ ਨੇ ਕਿਹਾ ਕਿ ਪਤੀ ਦਾ ਰਵੱਈਆ ਦੁਸ਼ਮਣੀ ਭਰਿਆ ਅਤੇ ਝਗੜਾਲੂ ਸੀ, ਜਿਸ ਕਾਰਨ ਔਰਤ ਲਈ ਇਸ ਰਿਸ਼ਤੇ ਵਿੱਚ ਰਹਿਣਾ ਅਸੰਭਵ ਹੋ ਗਿਆ ਸੀ। ਸੁਪਰੀਮ ਕੋਰਟ ਦੇ ਅਨੁਸਾਰ, "ਇਹ ਵਿਵਾਦ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਸੀ ਅਤੇ ਇੱਕ 'ਵੈਵਾਹਿਕ ਮਹਾਂਭਾਰਤ' ਦਾ ਰੂਪ ਲੈ ਚੁੱਕਾ ਸੀ। ਪੂਰਨ ਨਿਆਂ ਯਕੀਨੀ ਬਣਾਉਣ ਲਈ ਇਸ ਵਿਆਹ ਅਤੇ ਸਾਰੀਆਂ ਲੰਬਿਤ ਕਾਨੂੰਨੀ ਕਾਰਵਾਈਆਂ ਨੂੰ ਖਤਮ ਕਰਨਾ ਜ਼ਰੂਰੀ ਹੈ।"
ਇਹ ਵੀ ਪੜ੍ਹੋ - ਟਰੰਪ ਦੇ ਜੰਗਬੰਦੀ ਐਲਾਨ ਤੋਂ ਬਾਅਦ ਧੜੰਮ ਡਿੱਗੀਆਂ ਤੇਲ ਦੀਆਂ ਕੀਮਤਾਂ
5 ਕਰੋੜ ਰੁਪਏ ਗੁਜ਼ਾਰਾ ਭੱਤਾ ਦੇਣ ਦਾ ਹੁਕਮ
ਪਤਨੀ ਅਤੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸੁਪਰੀਮ ਕੋਰਟ ਨੇ ਪਤੀ ਨੂੰ 5 ਕਰੋੜ ਰੁਪਏ ਦਾ ਗੁਜ਼ਾਰਾ ਭੱਤਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਪਤੀ ਨੂੰ ਇਹ ਰਕਮ ਇੱਕ ਸਾਲ ਦੇ ਅੰਦਰ ਅਦਾ ਕਰਨੀ ਹੋਵੇਗੀ। ਇਹ ਭੁਗਤਾਨ ਇੱਕਮੁਸ਼ਤ ਜਾਂ ਚਾਰ ਬਰਾਬਰ ਤਿਮਾਹੀ ਕਿਸ਼ਤਾਂ ਵਿੱਚ ਕੀਤਾ ਜਾ ਸਕਦਾ ਹੈ। ਇਸ ਫੈਸਲੇ ਨਾਲ ਨਾ ਸਿਰਫ ਦੋਵਾਂ ਦਾ ਵਿਆਹ ਖਤਮ ਹੋ ਗਿਆ ਹੈ, ਸਗੋਂ ਪਤਨੀ, ਉਸਦੇ ਰਿਸ਼ਤੇਦਾਰਾਂ ਅਤੇ ਕਾਨੂੰਨੀ ਸਲਾਹਕਾਰਾਂ ਵਿਰੁੱਧ ਪਤੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਾਰੀਆਂ ਕਾਨੂੰਨੀ ਕਾਰਵਾਈਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ - Rain Alert : ਅਗਲੇ 24 ਘੰਟੇ ਖ਼ਤਰਨਾਕ! ਇਨ੍ਹਾਂ 11 ਸੂਬਿਆਂ 'ਚ ਭਾਰੀ ਮੀਂਹ, ਹਨ੍ਹੇਰੀ-ਤੂਫ਼ਾਨ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
