ਪੱਛਮੀ ਬੰਗਾਲ ਕੋਲਾ ਘਪਲਾ ਮਾਮਲਾ : ED ਨੇ 4 ਸੂਬਿਆਂ ’ਚ ‘ਆਈ-ਪੈਕ’ ਦੇ ਟਿਕਾਣਿਆਂ ’ਤੇ ਮਾਰੇ ਛਾਪੇ
Friday, Apr 03, 2026 - 08:36 AM (IST)
ਨਵੀਂ ਦਿੱਲੀ (ਅਨਸ) - ਪੱਛਮੀ ਬੰਗਾਲ ’ਚ ਕਥਿਤ ਕੋਲਾ ਘਪਲਾ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀਰਵਾਰ ਨੂੰ ਸਿਆਸੀ ਸਲਾਹਕਾਰ ਫਰਮ ਆਈ-ਪੈਕ ਦੇ ਅਧਿਕਾਰੀਆਂ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਸੰਚਾਰ ਇੰਚਾਰਜ ਵਿਜੇ ਨਾਇਰ ਨਾਲ ਜੁੜੇ ਕੰਪਲੈਕਸਾਂ ’ਤੇ ਛਾਪੇਮਾਰੀ ਕੀਤੀ। ਸਰਕਾਰੀ ਸੂਤਰਾਂ ਅਨੁਸਾਰ, ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਬੈਂਗਲੁਰੂ, ਹੈਦਰਾਬਾਦ, ਮੁੰਬਈ ਅਤੇ ਦਿੱਲੀ ’ਚ ਕੀਤੀ ਗਈ। ਬੈਂਗਲੁਰੂ ’ਚ ਆਈ-ਪੈਕ ਦੇ ਸਹਿ-ਸੰਸਥਾਪਕ ਅਤੇ ਡਾਇਰੈਕਟਰ ਰਿਸ਼ੀ ਰਾਜ ਸਿੰਘ ਦਾ ਕੰਪਲੈਕਸ ਅਤੇ ਮੁੰਬਈ ’ਚ ਵਿਜੇ ਨਾਇਰ ਦਾ ਕੰਪਲੈਕਸ ਵੀ ਜਾਂਚ ਦੇ ਘੇਰੇ ’ਚ ਸ਼ਾਮਲ ਹਨ।
ਇਹ ਵੀ ਪੜ੍ਹੋ - 11 ਰੁਪਏ ਮਹਿੰਗਾ ਹੋ ਗਿਆ ਪੈਟਰੋਲ-ਡੀਜ਼ਲ
ਇਸ ਮਾਮਲੇ ਦੇ ਸਬੰਧ ਵਿਚ ਈ. ਡੀ. ਦਾ ਦੋਸ਼ ਹੈ ਕਿ ਇਸ ਘਪਲੇ ’ਚ ਕਥਿਤ ਤੌਰ ’ਤੇ ਈਸਟਰਨ ਕੋਲਫੀਲਡਜ਼ ਲਿਮਟਿਡ ਦੀਆਂ ਖਾਨਾਂ ਤੋਂ ਚੋਰੀ ਕੀਤੇ ਗਏ ਕੋਲੇ ਨਾਲ ਜੁੜੇ ਹਵਾਲਾ ਫੰਡ ਦੇ ਲੱਗਭਗ 20 ਕਰੋੜ ਰੁਪਏ ਆਈ-ਪੈਕ ਤੱਕ ਪਹੁੰਚੇ। ਏਜੰਸੀ ਦਾ ਕਹਿਣਾ ਹੈ ਕਿ ਆਈ-ਪੈਕ ਨੇ ਹਵਾਲਾ ਲੈਣ-ਦੇਣ ’ਚ ਮਦਦ ਕੀਤੀ ਅਤੇ 2021 ਤੋਂ ਤ੍ਰਿਣਮੂਲ ਕਾਂਗਰਸ ਅਤੇ ਪੱਛਮੀ ਬੰਗਾਲ ਸਰਕਾਰ ਨੂੰ ਸਿਆਸੀ ਸਲਾਹਕਾਰ ਸੇਵਾਵਾਂ ਮੁਹੱਈਆ ਕੀਤੀਆਂ ਹਨ। ਈ. ਡੀ. ਅਨੁਸਾਰ, ਇਹ ਮਾਮਲਾ 2020 ’ਚ ਦਰਜ ਸੀ. ਬੀ. ਆਈ. ਦੀ ਐੱਫ. ਆਈ. ਆਰ. ਨਾਲ ਜੁੜਿਆ ਹੋਇਆ ਹੈ, ਜਿਸ ’ਚ ਆਸਨਸੋਲ ਅਤੇ ਆਸ-ਪਾਸ ਦੇ ਕੁਨੁਸਤੋਰੀਆ ਅਤੇ ਕਾਜੋਰਾ ਖੇਤਰਾਂ ਦੀਆਂ ਖਾਨਾਂ ਤੋਂ ਕੋਲੇ ਦੀ ਕਥਿਤ ਚੋਰੀ ਦਾ ਦੋਸ਼ ਹੈ।
ਇਹ ਵੀ ਪੜ੍ਹੋ - ਸਿਲੰਡਰ ਵੀ ਹੋ ਗਿਆ 218 ਰੁਪਏ ਮਹਿੰਗਾ, ਅੱਜ ਤੋਂ ਨਵੀਆਂ ਕੀਮਤਾਂ ਲਾਗੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
