AIIMS ''ਚ ਡਾਕਟਰਾਂ ਦੀ ਵੱਡੀ ਕਮੀ: ਚੌਥਾ ਹਿੱਸਾ ਆਪ੍ਰੇਸ਼ਨ ਥੀਏਟਰ ਬੰਦ, ਮਰੀਜ਼ ਹੋਏ ਖੱਜਲ
Wednesday, Apr 01, 2026 - 11:43 AM (IST)
ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਕਾਰੀ ਮੈਡੀਕਲ ਸੰਸਥਾਨ AIIMS (ਏਮਜ਼) ਵਿੱਚ ਸਟਾਫ਼ ਅਤੇ ਡਾਕਟਰਾਂ ਦੀ ਭਾਰੀ ਕਮੀ ਕਾਰਨ ਇਲਾਜ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲਾਂ ਵਿੱਚੋਂ ਇੱਕ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਆਪਣੀ ਇਲਾਜ ਸਮਰੱਥਾ ਦੇ ਬਾਵਜੂਦ ਘੱਟ ਵਰਤੋਂ ਵਿੱਚ ਹੈ। ਕੇਂਦਰੀ ਸਿਹਤ ਮੰਤਰਾਲੇ ਨਾਲ ਸਬੰਧਤ ਸੰਸਦੀ ਕਮੇਟੀ ਦੀ ਤਾਜ਼ਾ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਹੈ ਕਿ ਮਨੁੱਖੀ ਸਰੋਤਾਂ ਦੀ ਕਮੀ ਕਾਰਨ ਏਮਜ਼ ਦੇ ਲਗਭਗ 25% (ਇੱਕ ਚੌਥਾਈ) ਆਪ੍ਰੇਸ਼ਨ ਥੀਏਟਰ (OT) ਬੰਦ ਪਏ ਹਨ। ਸੰਸਦੀ ਕਮੇਟੀ ਦੀ ਰਿਪੋਰਟ ਮੁਤਾਬਕ ਏਮਜ਼ ਵਿੱਚ ਸਾਧਨਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਰਿਹਾ।
ਇਹ ਵੀ ਪੜ੍ਹੋ - 11 ਰੁਪਏ ਮਹਿੰਗਾ ਹੋ ਗਿਆ ਪੈਟਰੋਲ-ਡੀਜ਼ਲ
ਰਿਪੋਰਟ ਦੇ ਹੈਰਾਨੀਜਨਕ ਅੰਕੜੇ
ਸੰਸਦੀ ਕਮੇਟੀ ਦੀ ਰਿਪੋਰਟ ਮੁਤਾਬਕ ਏਮਜ਼ ਵਿੱਚ ਸਾਧਨਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਰਿਹਾ। ਏਮਜ਼ ਵਿੱਚ ਕੁੱਲ 112 ਵੱਡੇ ਆਪ੍ਰੇਸ਼ਨ ਥੀਏਟਰ ਹਨ, ਜਿਨ੍ਹਾਂ ਵਿਚੋਂ 26 ਆਪ੍ਰੇਸ਼ਨ ਥੀਏਟਰ ਪੂਰੀ ਤਰ੍ਹਾਂ ਬੰਦ ਹਨ। ਹਸਪਤਾਲ ਦੇ ਬੈੱਡਾਂ ਦੀ ਸਥਿਤੀ ਦੀ ਖ਼ਰਾਬ ਹੈ। ਏਮਜ਼ ਦੇ ਕੁੱਲ 4178 ਬੈੱਡਾਂ ਵਿੱਚੋਂ ਸਿਰਫ਼ 3335 ਹੀ ਵਰਤੋਂ ਵਿੱਚ ਹਨ, ਯਾਨੀ 20% ਬੈੱਡ ਖਾਲੀ ਹੋਣ ਦੇ ਬਾਵਜੂਦ ਮਰੀਜ਼ਾਂ ਨੂੰ ਦਾਖ਼ਲਾ ਨਹੀਂ ਮਿਲ ਰਿਹਾ। ਇਸ ਦੌਰਾਨ ਜੇਕਰ ICU ਦੇ ਹਾਲਤ ਦੀ ਗੱਲ ਕੀਤੀ ਜਾਵੇ ਤਾਂ 433 ICU ਬੈੱਡਾਂ ਵਿੱਚੋਂ 81 ਬੈੱਡਾਂ 'ਤੇ ਮਰੀਜ਼ਾਂ ਦੀ ਭਰਤੀ ਨਹੀਂ ਹੋ ਰਹੀ।
ਇਹ ਵੀ ਪੜ੍ਹੋ - ਸਿਲੰਡਰ ਵੀ ਹੋ ਗਿਆ 218 ਰੁਪਏ ਮਹਿੰਗਾ, ਅੱਜ ਤੋਂ ਨਵੀਆਂ ਕੀਮਤਾਂ ਲਾਗੂ
ਸਟਾਫ਼ ਦੀ ਕਮੀ ਅਤੇ ਕੰਮ ਦਾ ਬੋਝ
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਫੈਕਲਟੀ ਦੇ 1306 ਮਨਜ਼ੂਰਸ਼ੁਦਾ ਅਹੁਦਿਆਂ ਵਿੱਚੋਂ 452 ਅਹੁਦੇ ਖਾਲੀ ਹਨ। ਇਸੇ ਤਰ੍ਹਾਂ ਗੈਰ-ਫੈਕਲਟੀ ਸਟਾਫ਼ ਦੇ ਵੀ 2540 ਅਹੁਦੇ ਖਾਲੀ ਪਏ ਹਨ। ਸਟਾਫ਼ ਦੀ ਕਮੀ ਕਾਰਨ ਰੈਜ਼ੀਡੈਂਟ ਡਾਕਟਰਾਂ ਨੂੰ ਲਗਾਤਾਰ 36-36 ਘੰਟੇ ਡਿਊਟੀ ਕਰਨੀ ਪੈ ਰਹੀ ਹੈ, ਜਦਕਿ ਕਮੇਟੀ ਨੇ ਹਫ਼ਤੇ ਵਿੱਚ ਵੱਧ ਤੋਂ ਵੱਧ 48 ਘੰਟੇ ਕੰਮ ਲੈਣ ਦੀ ਸਿਫਾਰਸ਼ ਕੀਤੀ ਹੈ। ਸਰਜੀਕਲ ਵਿਭਾਗਾਂ ਵਿੱਚ ਮਰੀਜ਼ਾਂ ਨੂੰ ਸਰਜਰੀ ਲਈ ਕਈ ਹਫ਼ਤਿਆਂ ਤੋਂ ਲੈ ਕੇ ਮਹੀਨਿਆਂ ਤੱਕ ਉਡੀਕ ਕਰਨੀ ਪੈਂਦੀ ਹੈ। ਨਿਊਰੋ ਸਰਜਰੀ ਵਰਗੇ ਗੰਭੀਰ ਵਿਭਾਗਾਂ ਵਿੱਚ ਤਾਂ ਵੇਟਿੰਗ ਲਿਸਟ 5 ਸਾਲ ਤੱਕ ਪਹੁੰਚ ਗਈ ਹੈ। ਘੱਟ ਤਨਖਾਹ ਕਾਰਨ ਕਈ ਡਾਕਟਰ ਸਰਕਾਰੀ ਨੌਕਰੀ ਛੱਡ ਕੇ ਨਿੱਜੀ ਹਸਪਤਾਲਾਂ ਵੱਲ ਰੁਖ਼ ਕਰ ਰਹੇ ਹਨ।
ਇਹ ਵੀ ਪੜ੍ਹੋ - ਅਮਰੀਕਾ 'ਚ ਜਹਾਜ਼ ਕ੍ਰੈਸ਼, ਐਮਰਜੈਂਸੀ ਬਚਾਅ ਟੀਮਾਂ ਤਾਇਨਾਤ
ਕਿੱਥੋਂ ਆਉਂਦੇ ਹਨ ਸਭ ਤੋਂ ਵੱਧ ਮਰੀਜ਼?
ਏਮਜ਼ ਵਿੱਚ ਸਿਰਫ਼ ਦਿੱਲੀ ਹੀ ਨਹੀਂ, ਸਗੋਂ ਗੁਆਂਢੀ ਰਾਜਾਂ ਤੋਂ ਵੀ ਵੱਡੀ ਗਿਣਤੀ ਵਿੱਚ ਮਰੀਜ਼ ਪਹੁੰਚਦੇ ਹਨ:
ਦਿੱਲੀ: 39.72%
ਉੱਤਰ ਪ੍ਰਦੇਸ਼: 23.45%
ਹਰਿਆਣਾ: 13.29%
ਬਿਹਾਰ: 12.64%
ਇਹ ਵੀ ਪੜ੍ਹੋ - ਮਹਿੰਗਾ ਹੋਇਆ ਦੁੱਧ, ਕੀਮਤਾਂ 'ਚ ਵਾਧਾ ਹੋਣ ਨਾਲ ਇਸ ਸੂਬੇ ਦੇ ਲੋਕਾਂ ਨੂੰ ਲੱਗਾ ਵੱਡਾ ਝਟਕਾ
ਕਮੇਟੀ ਦੀਆਂ ਸਿਫਾਰਸ਼ਾਂ
ਕਮੇਟੀ ਨੇ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਏਮਜ਼ ਵਿੱਚ ਖਾਲੀ ਪਏ ਅਹੁਦਿਆਂ ਨੂੰ ਜਲਦੀ ਭਰਿਆ ਜਾਵੇ ਅਤੇ ਪ੍ਰਸ਼ਾਸਨਿਕ ਢਿੱਲ-ਮੱਠ ਨੂੰ ਦੂਰ ਕੀਤਾ ਜਾਵੇ। ਹਾਰਟ ਅਤੇ ਨਿਊਰੋ ਵਰਗੀਆਂ ਗੰਭੀਰ ਬਿਮਾਰੀਆਂ ਲਈ ICU ਸੇਵਾਵਾਂ ਦਾ ਵਿਸਤਾਰ ਕਰਨ ਦੀ ਵੀ ਸਖ਼ਤ ਲੋੜ ਦੱਸੀ ਗਈ ਹੈ।
ਇਹ ਵੀ ਪੜ੍ਹੋ - ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਸ ਸੂਬੇ 'ਚ 65 IAS ਅਧਿਕਾਰੀਆਂ ਦਾ ਤਬਾਦਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
