IT ਸੈਕਟਰ ''ਚ ਨੌਕਰੀਆਂ ਦੀ ਕਮੀ ਵਿਚਾਲੇ ਵਿਦਿਆਰਥੀਆਂ ਦੇ ਭਵਿੱਖ ਲਈ ਇੰਜੀਨੀਅਰਿੰਗ ਕਾਲਜਾਂ ਨੇ ਬਦਲੀ ਯੋਜਨਾ

Sunday, Apr 05, 2026 - 03:05 PM (IST)

IT ਸੈਕਟਰ ''ਚ ਨੌਕਰੀਆਂ ਦੀ ਕਮੀ ਵਿਚਾਲੇ ਵਿਦਿਆਰਥੀਆਂ ਦੇ ਭਵਿੱਖ ਲਈ ਇੰਜੀਨੀਅਰਿੰਗ ਕਾਲਜਾਂ ਨੇ ਬਦਲੀ ਯੋਜਨਾ

ਨਵੀਂ ਦਿੱਲੀ- ਭਾਰਤੀ IT ਖੇਤਰ ਵਿੱਚ ਨਵੀਆਂ ਨਿਯੁਕਤੀਆਂ ਵਿੱਚ ਆਈ ਸੁਸਤੀ ਨੇ ਦੇਸ਼ ਦੇ ਚੋਟੀ ਦੇ ਇੰਜੀਨੀਅਰਿੰਗ ਕਾਲਜਾਂ ਨੂੰ ਆਪਣੀਆਂ ਪਲੇਸਮੈਂਟ ਰਣਨੀਤੀਆਂ ਬਦਲਣ ਲਈ ਮਜਬੂਰ ਕਰ ਦਿੱਤਾ ਹੈ। ਜਿੱਥੇ ਪਹਿਲਾਂ ਵੱਡੀਆਂ IT ਕੰਪਨੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਫਰੈਸ਼ਰਾਂ ਨੂੰ ਭਰਤੀ ਕਰਦੀਆਂ ਸਨ, ਉੱਥੇ ਹੁਣ ਕਾਲਜਾਂ ਨੇ 'ਸਮਾਰਟ ਰਣਨੀਤੀਆਂ' ਰਾਹੀਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਰਾਹ ਚੁਣਿਆ ਹੈ।

ਹੁਣ ਕਾਲਜ ਸਿਰਫ਼ IT ਕੰਪਨੀਆਂ (ਜਿਵੇਂ TCS, Infosys) 'ਤੇ ਨਿਰਭਰ ਨਹੀਂ ਰਹਿ ਰਹੇ। ਉਨ੍ਹਾਂ ਨੇ ਆਪਣਾ ਧਿਆਨ ਗਲੋਬਲ ਕੈਪੀਬਿਲਟੀ ਸੈਂਟਰਾਂ, ਕੋਰ ਇੰਜੀਨੀਅਰਿੰਗ ਫਰਮਾਂ, ਫਿਨਟੈਕ ਅਤੇ ਮੈਨੂਫੈਕਚਰਿੰਗ ਸੈਕਟਰ ਵੱਲ ਮੋੜ ਲਿਆ ਹੈ। ਵਿਦਿਆਰਥੀਆਂ ਨੂੰ ਹੁਣ ਸਿਰਫ਼ ਸਾਫਟਵੇਅਰ ਡਿਵੈਲਪਮੈਂਟ ਹੀ ਨਹੀਂ, ਸਗੋਂ Artificial Intelligence (AI), Machine Learning, Data Analytics ਅਤੇ Cybersecurity ਵਰਗੇ ਉੱਭਰਦੇ ਖੇਤਰਾਂ ਵਿੱਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਕਾਲਜਾਂ ਦਾ ਮੰਨਣਾ ਹੈ ਕਿ ਬਹੁ-ਪੱਖੀ ਹੁਨਰ ਵਾਲੇ ਵਿਦਿਆਰਥੀਆਂ ਲਈ ਮੰਦੀ ਵਿੱਚ ਵੀ ਨੌਕਰੀ ਦੇ ਮੌਕੇ ਬਰਕਰਾਰ ਹਨ।

ਇਹ ਵੀ ਪੜ੍ਹੋੋ- 'ਸਰਪੰਚ ਸਾਬ੍ਹ' 'ਤੇ ਲੱਗੇਗਾ Ban ! ਲਗਾਤਾਰ ਦੋ ਮੈਚਾਂ 'ਚ ਜਿੱਤ ਦੇ ਬਾਵਜੂਦ 'ਪੰਜਾਬ' ਲਈ ਖੜ੍ਹੀ ਹੋਈ ਵੱਡੀ ਮੁਸੀਬਤ

ਕਈ ਕੈਂਪਸ ਹੁਣ ਛੋਟੇ ਅਤੇ ਦਰਮਿਆਨੇ ਸਟਾਰਟਅੱਪਸ ਨੂੰ ਪਲੇਸਮੈਂਟ ਲਈ ਸੱਦਾ ਦੇ ਰਹੇ ਹਨ, ਜੋ ਕਿ ਪਹਿਲਾਂ ਵੱਡੀਆਂ ਕੰਪਨੀਆਂ ਦੇ ਪਰਛਾਵੇਂ ਹੇਠ ਦੱਬੇ ਰਹਿੰਦੇ ਸਨ। ਕਾਲਜ ਵਿਦਿਆਰਥੀਆਂ ਨੂੰ ਲੰਬੇ ਸਮੇਂ ਦੀ ਇੰਟਰਨਸ਼ਿਪ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ, ਤਾਂ ਜੋ ਉਹ ਕੰਪਨੀ ਵਿੱਚ ਆਪਣੀ ਜਗ੍ਹਾ ਪੱਕੀ ਕਰ ਸਕਣ।

ਰਿਪੋਰਟਾਂ ਅਨੁਸਾਰ, ਗਲੋਬਲ ਆਰਥਿਕ ਅਨਿਸ਼ਚਿਤਤਾ, ਪੱਛਮੀ ਏਸ਼ੀਆ ਵਿੱਚ ਜੰਗੀ ਹਾਲਾਤ ਅਤੇ ਤਕਨੀਕੀ ਖੇਤਰ ਵਿੱਚ ਆਟੋਮੇਸ਼ਨ ਕਾਰਨ ਵੱਡੀਆਂ IT ਕੰਪਨੀਆਂ ਨੇ ਆਪਣੀ ਭਰਤੀ ਪ੍ਰਕਿਰਿਆ ਨੂੰ ਸੀਮਤ ਕਰ ਦਿੱਤਾ ਹੈ। ਪਲੇਸਮੈਂਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ 'ਮਾਸ ਹਾਇਰਿੰਗ' (ਵੱਡੀ ਗਿਣਤੀ 'ਚ ਭਰਤੀ) ਦਾ ਦੌਰ ਫਿਲਹਾਲ ਰੁਕ ਗਿਆ ਹੈ, ਪਰ ਉੱਚ ਗੁਣਵੱਤਾ ਵਾਲੇ ਟੇਲੈਂਟ ਦੀ ਮੰਗ ਅਜੇ ਵੀ ਬਣੀ ਹੋਈ ਹੈ। ਵਿਦਿਆਰਥੀਆਂ ਨੂੰ ਹੁਣ ਆਪਣੇ ਆਪ ਨੂੰ ਸਮੇਂ ਦੇ ਹਿਸਾਬ ਨਾਲ ਅਪਡੇਟ ਰੱਖਣ ਦੀ ਲੋੜ ਹੈ।

ਇਹ ਵੀ ਪੜ੍ਹੋ- ਲੱਭ ਗਿਆ ਇਰਾਨ 'ਚ ਗੁਆਚਿਆ ਅਮਰੀਕੀ ਪਾਇਲਟ ! ਰੈਸਕਿਊ ਦੀਆਂ ਤਿਆਰੀਆਂ ਸ਼ੁਰੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News