ਖ਼ਤਮ ਹੋਵੇਗੀ ਕੁੜੱਤਣ ! 5 ਸਾਲਾਂ ''ਚ ਪਹਿਲੀ ਵਾਰ ਚੀਨ ਪਹੁੰਚਿਆ ਭਾਰਤੀ ਵਪਾਰੀਆਂ ਦਾ ਵਫ਼ਦ

Wednesday, Apr 01, 2026 - 03:09 PM (IST)

ਖ਼ਤਮ ਹੋਵੇਗੀ ਕੁੜੱਤਣ ! 5 ਸਾਲਾਂ ''ਚ ਪਹਿਲੀ ਵਾਰ ਚੀਨ ਪਹੁੰਚਿਆ ਭਾਰਤੀ ਵਪਾਰੀਆਂ ਦਾ ਵਫ਼ਦ

ਇੰਟਰਨੈਸ਼ਨਲ ਡੈਸਕ- ਭਾਰਤ ਅਤੇ ਚੀਨ ਵਿਚਾਲੇ ਸਾਲ 2020 ਵਿੱਚ ਸਰਹੱਦੀ ਤਣਾਅ ਤੋਂ ਬਾਅਦ ਪੈਦਾ ਹੋਈ ਕੜਵਾਹਟ ਦਰਮਿਆਨ ਇੱਕ ਵੱਡੀ ਆਰਥਿਕ ਪਹਿਲਕਦਮੀ ਸਾਹਮਣੇ ਆਈ ਹੈ। 5 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਇੱਕ ਉੱਚ-ਪੱਧਰੀ ਭਾਰਤੀ ਵਪਾਰਕ ਪ੍ਰਤੀਨਿਧੀ ਮੰਡਲ ਚੀਨ ਦੇ ਦੌਰੇ 'ਤੇ ਪਹੁੰਚਿਆ ਹੈ। ਇਸ ਦੌਰੇ ਨੂੰ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਨੂੰ ਮੁੜ ਸੁਰਜੀਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

ਸਾਲ 2020 ਵਿੱਚ ਗਲਵਾਨ ਘਾਟੀ ਦੀ ਹਿੰਸਕ ਝੜਪ ਤੋਂ ਬਾਅਦ ਭਾਰਤ ਨੇ ਚੀਨ ਨਾਲ ਕਈ ਵਪਾਰਕ ਪਾਬੰਦੀਆਂ ਲਗਾਈਆਂ ਸਨ ਅਤੇ ਵਪਾਰਕ ਵਫਦਾਂ ਦੇ ਦੌਰੇ ਬੰਦ ਕਰ ਦਿੱਤੇ ਸਨ। 2026 ਵਿੱਚ ਇਹ ਪਹਿਲਾ ਅਜਿਹਾ ਮੌਕਾ ਹੈ ਜਦੋਂ ਭਾਰਤੀ ਕਾਰੋਬਾਰੀ ਸਿੱਧੇ ਤੌਰ 'ਤੇ ਚੀਨ ਨਾਲ ਗੱਲਬਾਤ ਕਰਨ ਪਹੁੰਚੇ ਹਨ।

ਇਹ ਵੀ ਪੜ੍ਹੋ- ਜੰਗ 'ਚ ਇਕੱਲੇ ਪੈਣ ਲੱਗੇ ਟਰੰਪ ਸਾਬ੍ਹ ! ਸਪੇਨ, ਬ੍ਰਿਟੇਨ ਮਗਰੋਂ ਇਕ ਹੋਰ ਦੇਸ਼ ਨੇ ਛੱਡਿਆ ਸਾਥ

ਇਸ ਵਫਦ ਵਿੱਚ ਭਾਰਤ ਦੇ ਪ੍ਰਮੁੱਖ ਉਦਯੋਗਾਂ ਦੇ ਨੁਮਾਇੰਦੇ, ਫਾਰਮਾਸਿਊਟੀਕਲ (ਦਵਾਈਆਂ), ਆਈ.ਟੀ. ਅਤੇ ਮੈਨੂਫੈਕਚਰਿੰਗ ਖੇਤਰ ਦੇ ਮਾਹਿਰ ਸ਼ਾਮਲ ਹਨ। ਭਾਰਤੀ ਵਫਦ ਦਾ ਮੁੱਖ ਉਦੇਸ਼ ਚੀਨ ਤੋਂ ਆਉਣ ਵਾਲੇ ਕੱਚੇ ਮਾਲ ਦੀ ਸਪਲਾਈ ਚੇਨ ਨੂੰ ਸੁਚਾਰੂ ਬਣਾਉਣਾ ਅਤੇ ਭਾਰਤੀ ਉਤਪਾਦਾਂ ਲਈ ਚੀਨੀ ਬਾਜ਼ਾਰ ਵਿੱਚ ਵਧੇਰੇ ਪਹੁੰਚ ਬਣਾਉਣਾ ਹੈ।

ਮਾਹਿਰਾਂ ਅਨੁਸਾਰ, ਸਰਹੱਦ 'ਤੇ ਫੌਜਾਂ ਦੀ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਦੋਵੇਂ ਦੇਸ਼ ਆਰਥਿਕ ਮੋਰਚੇ 'ਤੇ ਇਕ-ਦੂਜੇ ਦੇ ਨੇੜੇ ਆ ਰਹੇ ਹਨ। ਚੀਨੀ ਨਿਵੇਸ਼ਕਾਂ ਨੇ ਵੀ ਭਾਰਤ ਦੇ 'ਮੇਕ ਇਨ ਇੰਡੀਆ' ਪ੍ਰੋਜੈਕਟਾਂ ਵਿੱਚ ਦਿਲਚਸਪੀ ਦਿਖਾਈ ਹੈ, ਜਿਸ ਬਾਰੇ ਇਸ ਦੌਰੇ ਦੌਰਾਨ ਅਹਿਮ ਚਰਚਾ ਹੋ ਸਕਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News