ਹਿੰਦੀ ਰਤਨ ਐਵਾਰਡ ਨਾਲ ਨਿਵਾਜੇ ਜਾਣਗੇ ਪੱਤਰਕਾਰ ਰਾਮ ਬਹਾਦਰ ਰਾਏ
Tuesday, Jul 23, 2019 - 01:36 AM (IST)

ਨਵੀਂ ਦਿੱਲੀ– ਪ੍ਰਸਿੱਧ ਪੱਤਰਕਾਰ ਅਤੇ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਦੇ ਪ੍ਰਧਾਨ ਰਾਮ ਬਹਾਦਰ ਰਾਏ ਨੂੰ ਵੱਕਾਰੀ ਹਿੰਦੀ ਰਤਨ ਐਵਾਰਡ ਦੇਣ ਲਈ ਚੁਣਿਆ ਗਿਆ ਹੈ। ਉਨ੍ਹਾਂ ਨੂੰ 1 ਅਗਸਤ ਨੂੰ ਇਹ ਐਵਾਰਡ ਦਿੱਤਾ ਜਾਵੇਗਾ। ਇਸ ਐਵਾਰਡ ਤਹਿਤ ਉਨ੍ਹਾਂ ਨੂੰ ਇਕ ਲੱਖ ਰੁਪਏ ਦੀ ਰਾਸ਼ੀ, ਪ੍ਰਸ਼ੰਸਾ ਪੱਤਰ ਅਤੇ ਬਾਗਦੇਵੀ ਦੀ ਫੋਟੋ ਭੇਟ ਕੀਤੀ ਜਾਵੇਗੀ। ਹਿੰਦੀ ਭਵਨ ਹਰੇਕ ਸਾਲ 1 ਅਗਸਤ ਨੂੰ ਰਾਜਸ਼੍ਰੀ ਪੁਰਸ਼ੋਤਮ ਦਾਸ ਟੰਡਨ ਜਯੰਤੀ ਦੇ ਮੌਕੇ ਪ੍ਰਸਿੱਧ ਪੱਤਰਕਾਰ ਪੰਡਿਤ ਭੀਮ ਸੇਨ ਵਿਦਿਆਲੰਕਾਰ ਦੀ ਯਾਦ ਵਿਚ ਇਹ ਐਵਾਰਡ ਦਿੰਦਾ ਹੈ।