ਜਾਹਨਸਨ ਐਂਡ ਜਾਹਨਸਨ ਲਿਆਈ ਸਿੰਗਲ ਡੋਜ਼ ਵੈਕਸੀਨ, ਭਾਰਤ ’ਚ ਐਮਰਜੈਂਸੀ ਇਸਤੇਮਾਲ ਲਈ ਮੰਗੀ ਮਨਜ਼ੂਰੀ
Friday, Aug 06, 2021 - 01:56 PM (IST)
ਨਵੀਂ ਦਿੱਲੀ– ਕੋਰੋਨਾ ਖ਼ਿਲਾਫ਼ ਜੰਗ ’ਚ ਜਲਦ ਹੀ ਭਾਰਤ ਨੂੰ ਇਕ ਹੋਰ ਵੈਕਸੀਨ ਮਿਲ ਸਕਦੀ ਹੈ। ਦਰਅਸਲ, ਅਮਰੀਕੀ ਫਾਰਮਾ ਕੰਪਨੀ ਜਾਹਨਸਨ ਐਂਡ ਜਾਹਨਸਨ ਨੇ ਆਪਣੀ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਲਈ ਭਾਰਤ ਸਰਕਾਰ ਕੋਲੋਂ ਮਨਜ਼ੂਰੀ ਮੰਗੀ ਹੈ। ਖਾਸ ਗੱਲ ਇਹ ਹੈ ਕਿ ਇਹ ਵੈਕਸੀਨ ਸਿੰਗਲ ਡੋਜ਼ ਵੈਕਸੀਨ ਹੈ। ਯਾਨੀ ਇਸ ਦੀ ਇਕ ਹੀ ਡੋਜ਼ ਕੋਰੋਨਾ ਖ਼ਿਲਾਫ਼ ਕਾਫੀ ਹੈ। ਭਾਰਤ ’ਚ ਹੁਣ ਤਕ ਜਿੰਨੀਆਂ ਵੀ ਵੈਕਸੀਨ ਕੋਰੋਨਾ ਨੂੰ ਰੋਕਣ ਲਈ ਇਸਤੇਮਾਲ ਹੋ ਰਹੀਆਂ ਹਨ, ਉਹ ਸਾਰੀਆਂ ਦੋ ਡੋਜ਼ ਵੈਕਸੀਨ ਹਨ।
ਮਨਜ਼ੂਰੀ ਮਿਲੀ ਤਾਂ ਹੋਵੇਗੀ ਚੌਥੀ ਵੈਕਸੀਨ
ਭਾਰਤ ’ਚ ਹੁਣ ਤਕ ਭਾਰਤ ਬਾਇਓਟੈੱਕ ਦੀ ਕੋ-ਵੈਕਸੀਨ, ਕੋਵਿਸ਼ੀਲਡ ਅਤੇ ਰੂਸ ਦੀ ਸਪੂਤਨਿਕ-ਵੀ ਦਾ ਇਸਤੇਮਾਲ ਕੋਰੋਨਾ ਖ਼ਿਲਾਫ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਤਿੰਨਾ ਵੈਕਸੀਨ ਰਾਹੀਂ ਭਾਰਤ ’ਚ ਕੋਰੋਨਾ ਰੋਕਣ ਲਈ ਵੱਡੇ ਪੱਧਰ ’ਤੇ ਟੀਕਾਕਰਨ ਮੁਹਿੰਮ ਚਲਾਈ ਜਾ ਰੀਹ ਹੈ। ਅਜਿਹੇ ’ਚ ਜੇਕਰ ਭਾਰਤ ਸਰਕਾਰ ਜਾਹਨਸਨ ਐਂਡ ਜਾਹਨਸਨ ਕੰਪਨੀ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਇਹ ਚੌਥੀ ਵੈਕਸੀਨ ਹੋਵੇਗੀ, ਜਿਸ ਦੀ ਵਰਤੋਂ ਕੋਰੋਨਾ ਖ਼ਿਲਾਫ਼ ਕੀਤੀ ਜਾਵੇਗੀ। ਇਸ ਵੈਕਸੀਨ ਦੀ ਇਕ ਹੀ ਡੋਜ਼ ਕਾਫੀ ਹੋਵੇਗੀ।