ਜੋਧਪੁਰ ਦੇ ਇੱਕ ਮਕਾਨ ''ਚ ਛਾਪੇਮਾਰੀ ਦੌਰਾਨ ਦੇਹ ਵਪਾਰਿਆਂ ਨੂੰ ਕੀਤਾ ਗ੍ਰਿਫਤਾਰ, ਮਾਮਲਾ ਦਰਜ

03/22/2017 10:43:10 AM

ਜੋਧਪੁਰ— ਕੁਡੀ ਭਗਤਾਸਨੀ ਹਾਉਸਿੰਗ ਬੋਰਡ ਥਾਣਾ ਪੁਲਸ ਨੇ ਮੰਗਲਵਾਰ ਦੁਪਹਿਰ ਸੈਕਟਰ-9 ਸਥਿਤ ''ਚ ਮਕਾਨ ''ਚ ਛਾਪੇਮਾਰੀ ਕਰ ਕੇ ਦੇਹ ਵਪਾਰ ''ਚ ਸ਼ਾਮਿਲ ਦੋ ਲੜਕੀਆਂ ਸਮੇਤ ਚਾਰ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ। ਪੁਲਸ ਕਮਿਸ਼ਨਰ ਸਿਮਰਥਾ ਰਾਮ ਨੇ ਦੱਸਿਆ ਕਿ ਸੈਕਟਰ 9 ਸਥਿਤ ਮਕਾਨ ''ਚ ਦੇਹ ਵਪਾਰ ਦੀ ਸੂਚਨਾ ਮਿਲੀ। ਫਰਜੀ ਗਾਹਕ ਬਣਾਕੇ ਮਕਾਨ ''ਚ ਭੇਜਿਆ ਗਿਆ। ਉੱਥੋ ਇਸ਼ਾਰਾ ਮਿਲਣ ਤੇ ਮਕਾਨ ''ਚ ਛਾਪੇਮਾਰੀ ਕੀਤੀ ਤਾਂ ਦੋ ਲੜਕੀਆਂ ਭੇਤਭਰੀ ਹਾਲਾਤ ''ਚ ਮਿਲੀਆ ਅਤੇ ਦੋ ਲੜਕਿਆ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ''ਚੋਂ ਇੱਕ ਲੜਕਾ ਗਾਹਕ ਅਤੇ ਦੂਸਰਾ ਦੇਹ ਵਪਾਰ ਦਾ ਸੰਚਾਲਕ ਹੈ। ਪੀਟਾ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਦੋਹਾਂ ਲੜਕੀਆਂ ਸਮੇਤ ਚਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਵੇ ਲੜਕੀਆਂ ਅਹਿਮਦਾਬਾਦ ਤੋਂ ਆ ਕੇ ਦੇਹ ਵਪਾਰ ਕਰ ਰਹੀਆਂ ਸਨ।

 


Related News