ਅਦਾਲਤ ''ਚ ਪੇਸ਼ੀ ਦੌਰਾਨ ਆਸਾਰਾਮ ਦੇ ਪੈਰਾਂ ''ਚ ਝੁਕੇ ਸਾਬਕਾ ਮੁੱਖ ਜੱਜ

12/17/2017 8:47:01 PM

ਜੋਧਪੁਰ— ਨਾਬਾਲਗ ਨਾਲ ਯੌਨ ਸ਼ੋਸ਼ਣ ਦੇ ਦੋਸ਼ 'ਚ ਜੇਲ 'ਚ ਸਜ਼ਾ ਕੱਟ ਰਹੇ ਆਸਾਰਾਮ ਦੇ ਭਗਤਾਂ ਦੀ ਕਮੀ ਨਹੀਂ ਹੈ। ਅੱਜ ਵੀ ਉਨ੍ਹਾਂ ਦੇ ਭਗਤਾਂ ਦੀ ਉਨ੍ਹਾਂ ਪ੍ਰਤੀ ਕਾਫੀ ਸ਼ਰਧਾ ਹੈ। ਕੁੱਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਜੋਧਪੁਰ ਅਦਾਲਤ 'ਚ ਜਦੋਂ ਸ਼ਨੀਵਾਰ ਨੂੰ ਆਈ. ਟੀ. ਐਕਟ ਅਤੇ ਯੌਨ ਸ਼ੋਸ਼ਣ ਮਾਮਲਿਆਂ 'ਚ ਆਸਾਰਾਮ ਦੀ ਪੇਸ਼ੀ ਹੋਈ। ਉਸ ਸਮੇਂ ਅਦਾਲਤ ਦੇ ਬਾਹਰ ਆਪਣੇ 2 ਗਾਰਡਾਂ ਸਿੱਕਮ ਦੇ ਸਾਬਕਾ ਮੁੱਖ ਜੱਜ ਅਤੇ ਸਾਬਕਾ ਰਾਜਪਾਲ ਸੁੰਦਰ ਨਾਥ ਭਾਰਗਵ ਖੜ੍ਹੇ ਸਨ।
ਆਸਾਰਾਮ ਨੂੰ ਜਿਵੇਂ ਹੀ ਜੇਲ ਦੇ ਪੁਲਸਕਰਮਚਾਰੀਆਂ ਨੇ ਜੇਲ ਦੀ ਵੈਨ ਤੋਂ ਥੱਲੇ ਉਤਾਰਿਆਂ ਤਾਂ ਸਾਬਕਾ ਮੁੱਖ ਜੱਜ ਅਤੇ ਸਾਬਕਾ ਰਾਜਪਾਲ ਭਾਰਗਵ ਉਨ੍ਹਾਂ ਦੇ ਪੈਰਾਂ 'ਚ ਝੁੱਕ ਗਏ, ਇਹ ਹੀ ਨਹੀਂ ਭਾਰਗਵ ਦੇ ਦੋਵੇਂ ਸਰਕਾਰੀ ਗਾਰਡਾਂ ਨੇ ਵੀ ਆਸਾਰਾਮ ਤੋਂ ਆਸ਼ੀਰਵਾਦ ਲਿਆ।

PunjabKesariਜਦੋਂ ਇਸ ਬਾਰੇ 'ਚ ਜੱਜ ਸੁੰਦਰ ਨਾਥ ਭਾਰਗਵ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਕ ਨਿਜੀ ਸਮਾਰੋਹ 'ਚ ਜੋਧਪੁਰ ਆਏ ਹੋਏ ਸਨ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਆਸਾਰਾਮ ਵੀ ਪੇਸ਼ੀ ਲਈ ਅਦਾਲਤ 'ਚ ਆਉਣ ਵਾਲੇ ਹਨ ਤਾਂ ਉਨ੍ਹਾਂ ਦੇ ਦਰਸ਼ਨ ਲਈ ਅਸੀਂ ਇੱਥੇ ਆ ਪਹੁੰਚੇ। ਉਥੇ ਹੀ ਆਸਾਰਾਮ ਨੇ ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਭਾਰਗਵ ਸਾਡੇ ਪੁਰਾਣੇ ਭਗਤ ਹਨ, ਲੰਬੇ ਸਮੇਂ ਤੋਂ ਸਾਨੂੰ ਜਾਣਦੇ ਹਨ। ਉਨ੍ਹਾਂ ਦੀ ਮਿਲਣ ਦੀ ਇੱਛਾ ਹੋਈ ਤਾਂ ਉਹ ਚੱਲ ਕੇ ਆ ਗਏ। 
ਜ਼ਿਕਰਯੋਗ ਹੈ ਕਿ ਆਸ਼ਰਮ ਨੂੰ ਇਕ ਨਾਬਾਲਗ ਦੇ ਨਾਲ ਰੇਪ ਕਰਨ ਦੇ ਮਾਮਲੇ 'ਚ ਅਗਸਤ 2013 'ਚ ਜੋਧਪੁਰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਚਾਰ ਸਾਲ ਤੋਂ ਆਸਾਰਾਮ ਜੇਲ 'ਚ ਸ਼ਜਾ ਕੱਟ ਰਹੇ ਹਨ।


Related News