JNU ਹਿੰਸਾ : ਸੋਨੀਆ ਗਾਂਧੀ ਨੇ ਘੇਰੀ ਮੋਦੀ ਸਰਕਾਰ

Monday, Jan 06, 2020 - 02:30 PM (IST)

JNU ਹਿੰਸਾ : ਸੋਨੀਆ ਗਾਂਧੀ ਨੇ ਘੇਰੀ ਮੋਦੀ ਸਰਕਾਰ

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) 'ਚ ਹੋਈ ਹਿੰਸਾ ਦੀ ਨਿੰਦਾ ਕਰਦਿਆਂ ਸੋਮਵਾਰ ਭਾਵ ਅੱਜ ਨਰਿੰਦਰ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਸੁਤੰਤਰ ਨਿਆਇਕ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਭਾਰਤ ਵਿਚ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਆਵਾਜ਼ ਹਰ ਦਿਨ ਦਬਾਈ ਜਾ ਰਹੀ ਹੈ। ਭਾਰਤ ਦੇ ਨੌਜਵਾਨਾਂ 'ਤੇ ਭਿਆਨਕ ਢੰਗ ਨਾਲ ਹਿੰਸਾ ਕੀਤੀ ਗਈ ਅਤੇ ਅਜਿਹੇ ਕਰਨ ਵਾਲੇ ਗੁੰਡਿਆਂ ਨੂੰ ਸੱਤਾਧਾਰੀ ਮੋਦੀ ਸਰਕਾਰ ਵਲੋਂ ਉਕਸਾਇਆ ਗਿਆ ਹੈ। ਇਹ ਹਿੰਸਾ ਨਿੰਦਾਯੋਗ ਅਤੇ ਅਸਵੀਕਾਰ ਹੈ। 

ਸੋਨੀਆ ਗਾਂਧੀ ਨੇ ਅੱਗੇ ਕਿਹਾ ਕਿ ਪੂਰੇ ਭਾਰਤ ਵਿਚ ਸਿੱਖਿਅਕ ਕੰਪਲੈਕਸਾਂ ਅਤੇ ਕਾਲਜਾਂ 'ਚ ਭਾਜਪਾ ਸਰਕਾਰ ਤੋਂ ਸਹਿਯੋਗ ਪ੍ਰਾਪਤ ਸ਼ਰਾਰਤੀ ਅਨਸਰ ਅਤੇ ਪੁਲਸ ਰੋਜ਼ਾਨਾ ਹਮਲੇ ਕਰ ਰਹੀ ਹੈ। ਅਸੀਂ ਇਸ ਹਮਲੇ ਦੀ ਤਿੱਖੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਅਤੇ ਨਿਆਇਕ ਜਾਂਚ ਦੀ ਮੰਗ ਕਰਦੇ ਹਾਂ। ਜੇ. ਐੱਨ. ਯੂ. 'ਚ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਹਮਲੇ ਇਸ ਗੱਲ ਦਾ ਨਤੀਜਾ ਹੈ ਕਿ ਇਹ ਸਰਕਾਰ ਵਿਰੋਧ ਦੇ ਹਰ ਸੁਰ ਨੂੰ ਦਬਾਉਣ ਲਈ ਕਿਸੇ ਵੀ ਹੱਦ ਤਕ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇਸ਼ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨਾਲ ਖੜ੍ਹੀ ਹੈ।


author

Tanu

Content Editor

Related News