JNU ਪ੍ਰਦਰਸ਼ਨ : ਦਿੱਲੀ ਮੈਟਰੋ ਦੇ 3 ਸਟੇਸ਼ਨ ਬੰਦ, ਸੜਕਾਂ ''ਤੇ ਲੱਗਾ ਜਾਮ

11/18/2019 5:20:17 PM

ਨਵੀਂ ਦਿੱਲੀ (ਭਾਸ਼ਾ)— ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਕਾਰਨ ਸੋਮਵਾਰ ਭਾਵ ਅੱਜ ਦਿੱਲੀ 'ਚ ਕਈ ਇਲਾਕਿਆਂ 'ਚ ਜਾਮ ਲੱਗ ਗਿਆ ਹੈ। ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ 'ਤੇ ਲੋਕ ਕਲਿਆਣ ਮਾਰਗ ਨੂੰ ਬੰਦ ਕਰ ਦਿੱਤਾ ਹੈ। ਇਸੇ ਰੋਡ 'ਤੇ ਪ੍ਰਧਾਨ ਮੰਤਰੀ ਆਵਾਸ ਸਥਿਤ ਹੈ। ਯੂਨੀਵਰਸਿਟੀ ਵਿਚ ਫੀਸ ਵਾਧੇ ਦੇ ਵਿਰੋਧ ਵਿਚ ਵਿਦਿਆਰਥੀਆਂ ਦੇ ਸੰਸਦ ਮਾਰਗ ਵੱਲ ਕੂਚ ਨੂੰ ਦੇਖਦਿਆਂ ਮੈਟਰੋ ਦੀ ਯੈਲੋ ਲਾਈਨ ਦੇ ਉਦਯੋਗ ਭਵਨ, ਪਟੇਲ ਚੌਕ ਅਤੇ ਕੇਂਦਰੀ ਸਕੱਤਰੇਤ ਸਟੇਸ਼ਨ ਪੁਲਸ ਨੇ ਬੰਦ ਕਰਵਾ ਦਿੱਤੇ ਹਨ। 

PunjabKesari
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਟਵੀਟ ਕੀਤਾ, ''ਦਿੱਲੀ ਪੁਲਸ ਦੀ ਸਲਾਹ ਮੁਤਾਬਕ ਟ੍ਰੇਨਾਂ ਉਦਯੋਗ ਭਵਨ ਅਤੇ ਪਟੇਲ ਚੌਕ 'ਤੇ ਨਹੀਂ ਠਹਿਰ ਰਹੀਆਂ ਹਨ। ਸਟੇਸ਼ਨ ਦੇ ਅੰਦਰ-ਬਾਹਰ ਆਉਣ-ਜਾਣ ਲਈ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ।''


Tanu

Content Editor

Related News