ਭਾਰੀ ਮਾਤਰਾ ''ਚ ਵਿਸਫ਼ੋਟਕ ਤੇ ਗੋਲਾ-ਬਾਰੂਦ ਨਾਲ ਅੱਤਵਾਦੀ ਸਹਿਯੋਗੀ ਗ੍ਰਿਫ਼ਤਾਰ

Friday, Sep 13, 2024 - 10:33 AM (IST)

ਭਾਰੀ ਮਾਤਰਾ ''ਚ ਵਿਸਫ਼ੋਟਕ ਤੇ ਗੋਲਾ-ਬਾਰੂਦ ਨਾਲ ਅੱਤਵਾਦੀ ਸਹਿਯੋਗੀ ਗ੍ਰਿਫ਼ਤਾਰ

ਜੰਮੂ (ਵਾਰਤਾ)- ਸੁਰੱਖਿਆ ਫ਼ੋਰਸਾਂ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਜੰਮੂ ਕਸ਼ਮੀਰ ਗਜਨਵੀ ਫੋਰਸ (ਜੇ.ਕੇ.ਜੀ.ਐੱਫ.) ਦੇ ਇਕ ਅੱਤਵਾਦੀ ਸਹਿਯੋਗੀ ਨੂੰ ਵਿਸਫ਼ੋਟਕ ਅਤੇ ਗੋਲਾ-ਬਾਰੂਦ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਸ ਬੁਲਾਰੇ ਨੇ ਇੱਥੇ ਸ਼ੁੱਕਰਵਾਰ ਨੂੰ ਕਿਹਾ ਕਿ ਵੀਰਵਾਰ ਸ਼ਾਮ ਪੋਥਾ ਬਾਈਪਾਸ 'ਤੇ ਸੀ.ਆਰ.ਪੀ.ਐੱਫ. ਨਾਲ ਪੁਲਸ ਅਤੇ ਫ਼ੌਜ ਦਾ ਸੰਯੁਕਤ ਨਾਕਾ ਲਗਾਇਆ ਗਿਆ ਸੀ ਅਤੇ ਤਲਾਸ਼ੀ ਦੌਰਾਨ ਸੁਰੱਖਿਆ ਕਰਮੀਆਂ ਨੇ ਸੁਰਨਕੋਟ ਵਲੋਂ ਇਕ ਵਿਅਕਤੀ ਨੂੰ ਸ਼ੱਕੀ ਰੂਪ ਨਾਲ ਆਉਂਦੇ ਹੋਏ ਦੇਖਿਆ। 

ਬੁਲਾਰੇ ਨੇ ਕਿਹਾ ਕਿ ਸੁਰੱਖਿਆ ਫ਼ੋਰਸਾਂ ਨੂੰ ਦੇਖ ਕੇ ਉਸ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਚੌਕਸ ਫ਼ੋਰਸਾਂ ਨੇ ਉਸ ਨੂੰ ਫੜ ਲਇਆ। ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ 'ਚੋਂ ਇਕ ਬੈਗ ਬਰਾਮਦ ਕੀਤਾ ਗਿਆ, ਜਿਸ 'ਚ ਤਿੰਨ ਹੱਥਗੋਲੇ, ਵਿਸਫ਼ੋਟਕ ਪਦਾਰਥ ਅਤੇ ਹੋਰ ਇਤਰਾਜ਼ਯੋਗ ਸਮੱਗਰੀਆਂ ਸਨ। ਸ਼ੁਰੂਆਤੀ ਜਾਂਚ 'ਚ ਉਸ ਦੀ ਪਛਾਣ ਦਰਿਆਲਾ ਨੌਸ਼ਹਿਰਾ ਵਾਸੀ ਮੁਹੰਮਦ ਸ਼ਬੀਰ ਵਜੋਂ ਹੋਈ ਹੈ, ਜੋ ਪੀ.ਓ.ਕੇ. ਹੈਂਡਲਰ ਅਜ਼ੀਨ ਖਾਨ ਉਰਫ਼ ਮੁਦੀਰ ਦੇ ਸੰਪਰਕ 'ਚ ਸੀ, ਜਿਸ ਨੇ ਉਸ ਨੂੰ ਸੁਰਨਕੋਟ ਸ਼ਹਿਰ ਤੋਂ ਇਹ ਖੇਪ ਲਿਆਉਣ ਦਾ ਨਿਰਦੇਸ਼ ਦਿੱਤਾ ਸੀ। ਬੁਲਾਰੇ ਨੇ ਕਿਹਾ ਕਿ ਪੁਲਸ ਨੇ ਇਸ ਘਟਨਾ ਦਾ ਨੋਟਿਸ ਲਿਆ ਹੈ ਅਤੇ ਵੱਧ ਗ੍ਰਿਫ਼ਤਾਰੀਆਂ ਹੋਣ ਦੀ ਉਮੀਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News