ਟੈਰਰ ਫੰਡਿੰਗ ਮਾਮਲਾ : ਐੱਸ. ਆਈ. ਏ. ਨੇ ਘਾਟੀ ’ਚ ਕਈ ਥਾਵਾਂ ’ਤੇ ਕੀਤੀ ਛਾਪੇਮਾਰੀ
Sunday, Oct 23, 2022 - 11:58 AM (IST)
ਸ਼੍ਰੀਨਗਰ (ਅਰੀਜ਼)– ਜੰਮੂ-ਕਸ਼ਮੀਰ ਪੁਲਸ ਦੀ ਰਾਜ ਜਾਂਚ ਏਜੰਸੀ (ਐੱਸ. ਆਈ. ਏ.) ਨੇ ਸ਼ਨੀਵਾਰ ਨੂੰ ਟੈਰਰ ਫੰਡਿੰਗ ਮਾਮਲੇ ’ਚ ਘਾਟੀ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਐੱਸ. ਆਈ. ਏ. ਨੇ ਕਿਹਾ ਕਿ ਅੱਤਵਾਦੀ ਸੰਗਠਨਾਂ ਦੇ ਵਿੱਤੀ ਨੈੱਟਵਰਕ ’ਤੇ ਰੋਕ ਲਾਉਣ ਲਈ ਐੱਸ. ਆਈ. ਏ. ਨੇ ਕਸ਼ਮੀਰ ’ਚ ਅੱਜ ਸ਼ਨੀਵਾਰ ਨੂੰ ਕਈ ਥਾਵਾਂ ’ਤੇ ਤਲਾਸ਼ੀ ਲਈ ਗਈ। ਸ਼੍ਰੀਨਗਰ, ਸੋਪੋਰ, ਬਾਰਾਮੂਲਾ ਅਤੇ ਸ਼ੋਪੀਆਂ ਵਿਚ ਸ਼ੱਕੀਆਂ ਦੇ 14 ਘਰਾਂ ਅਤੇ ਇਕ ਵਪਾਰਕ ਕੰਪਲੈਕਸ ਦੀ ਤਲਾਸ਼ੀ ਲਈ ਗਈ।
ਬੁਲਾਰੇ ਨੇ ਕਿਹਾ ਕਿ ਮਾਮਲਾ ਘਾਟੀ ’ਚ ਸਰਗਰਮ ਅੱਤਵਾਦੀ ਸੰਗਠਨਾਂ ਦੇ ਵਿੱਤੀ ਨੈੱਟਵਰਕ ਨਾਲ ਸਬੰਧਿਤ ਹੈ। ਤਲਾਸ਼ੀ ਦੌਰਾਨ ਇਤਰਾਜ਼ਯੋਗ ਸਮੱਗਰੀ, ਇਲੈਕਟ੍ਰਾਨਿਕ ਗੈਜੇਟਸ, ਮੋਬਾਇਲ, ਬੈਂਕ ਦਸਤਾਵੇਜ਼ ਅਤੇ ਜਾਂਚ ਨਾਲ ਸਬੰਧਤ ਹੋਰ ਸਾਮਾਨ ਬਰਾਮਦ ਕੀਤਾ ਗਿਆ।