ਜੰਮੂ ਕਸ਼ਮੀਰ ''ਚ ਰਾਜਪਾਲ ਸਾਸ਼ਨ, ਐੈੱਨ.ਐੈੱਨ. ਵੋਹਰਾ ਕਰਨਗੇ ਅੱਜ ਬੈਠਕ

Wednesday, Jun 20, 2018 - 12:15 PM (IST)

ਜੰਮੂ ਕਸ਼ਮੀਰ ''ਚ ਰਾਜਪਾਲ ਸਾਸ਼ਨ, ਐੈੱਨ.ਐੈੱਨ. ਵੋਹਰਾ ਕਰਨਗੇ ਅੱਜ ਬੈਠਕ

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਭਾਜਪਾ ਅਤੇ ਪੀ.ਡੀ.ਪੀ. ਦੀ ਤਿੰਨ ਸਾਲ ਤੱਕ ਚੱਲੀ ਸਰਕਾਰ ਟੁੱਟਣ ਤੋਂ ਬਾਅਦ ਹੁਣ ਰਾਜ 'ਚ ਰਾਜਪਾਲ ਸਾਸ਼ਨ ਲਾਗੂ ਹੋ ਗਿਆ ਹੈ। ਭਾਜਪਾ ਨੇ ਕਿਹਾ ਹੈ ਕਿ ਸੂਬੇ 'ਚ ਵੱਧਦੇ ਕੱਟਰਪੰਥੀ ਅਤੇ ਅੱਤਵਾਦ ਦੇ ਚਲਦੇ ਸਰਕਾਰ 'ਚ ਬਣੇ ਰਹਿਣਾ ਮੁਸ਼ਕਿਲ ਹੋ ਗਿਆ ਸੀ। ਸੂਬੇ 'ਚ 1977 ਤੋਂ ਬਾਅਦ ਹੀ ਅੱਠਵੀਂ ਵਾਰ ਰਾਜਪਾਲ ਸਾਸ਼ਨ ਲਾਗੂ ਹੋਇਆ ਹੈ। ਕਲ ਮੁੱਖ ਮੁੱਖ ਮੰਤਰੀ ਮੁਫਤੀ ਨੇ ਰਾਜਪਾਲ ਨੂੰ ਅਸਤੀਫਾ ਦੇ ਦਿੱਤਾ ਸੀ।
ਦੱਸਣਾ ਚਾਹੁੰਦੇ ਹਾਂ ਕਿ ਰਾਜਪਾਲ ਐੈੱਨ. ਐੈੱਨ, ਵੋਹਰਾ ਨੇ ਕਮਾਨ ਸੰਭਾਲ ਲਈ ਹੈ ਅਤੇ ਰਾਜਪਾਲ ਐੈੱਨ.ਐੈੱਨ. ਵੋਹਰਾ ਰਾਜਪਾਲ ਸਾਸ਼ਨ ਤੋਂ ਪਹਿਲੀ ਵਾਰ 12.30 ਵਜੇ ਬੈਠਕ ਕਰਨਗੇ।

 


Related News