ਅਮਰਨਾਥ ਯਾਤਰਾ ''ਤੇ ਅੱਤਵਾਦੀ ਹਮਲੇ ਦਾ ਖਤਰਾ, ਪਾਕਿ ਵੱਲੋਂ ਬਣਾਈ ਜਾ ਰਹੀ ਸਾਜਿਸ਼

06/15/2018 2:04:00 PM

ਨਵੀਂ ਦਿੱਲੀ/ਸ਼੍ਰੀਨਗਰ— ਕੇਂਦਰ ਸਰਕਾਰ ਰਮਜ਼ਾਨ ਤੋਂ ਬਾਅਦ ਜੰਮੂ ਕਸ਼ਮੀਰ 'ਚ ਅੱਤਵਾਦੀਆਂ ਦੇ ਖਿਲਾਫ ਅਪਰੇਸ਼ਨ ਨੂੰ ਮੁਲਤਵੀ ਰੱਖਣ ਨੂੰ ਲੈ ਕੇ ਫਿਲਹਾਲ 'ਵੇਟ ਐਂਡ ਵਾਚ ਪਾਲਿਸੀ' 'ਤੇ ਕੰਮ ਕਰ ਰਹੀ ਹੈ। ਇਸ ਵਿਚਕਾਰ, ਇਕ ਸੈਨਿਕ ਅਤੇ ਪੱਤਰਕਾਰ ਦੀ ਹੱਤਿਆ ਨੇ ਅੱਤਵਾਦੀਆਂ ਦੇ ਵਧਦੇ ਹੌਸਲੇ ਵੱਲ ਵੀ ਧਿਆਨ ਖਿੱਚਿਆ। ਸੁਰੱਖਿਆ ਏਜੰਸੀਆਂ ਨੂੰ ਸਬੂਤ ਮਿਲੇ ਹਨ ਕਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਅਮਰਨਾਥ ਯਾਤਰਾ 'ਚ ਖਰਾਬੀ ਪਾਉਣ ਲਈ ਵੱਡੇ ਹਮਲੇ ਦੀ ਸਾਜ਼ਿਸ਼ ਰਚ ਰਹੇ ਹਨ। 28 ਜੂਨ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ 21 ਦਿਨਾਂ ਤੱਕ ਚਲੇਗੀ।
ਰਮਜ਼ਾਨ ਦੌਰਾਨ ਅੱਤਵਾਦੀਆਂ ਦੇ ਖਿਲਾਫ ਅਪਰੇਸ਼ਨ ਨੂੰ ਮੁਲਤਵੀ ਕਰਨ ਨੂੰ ਲੈ ਕੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਇਕ ਉੱਚ ਪੱਧਰ ਦੀ ਬੈਠਕ ਹੋਈ। ਇਸ ਦੌਰਾਨ ਅਮਰਨਾਥ ਯਾਤਰਾ ਦੌਰਾਨ ਸੁਰੱਖਿਆ ਦੇ ਬਿਹਤਰ ਇੰਤਜਾਮ ਵੀ ਕੀਤੇ ਗਏ। ਅਮਰਨਾਥ ਯਾਤਰਾ 'ਤੇ ਹਮਲੇ ਦਾ ਖਤਰਾ ਬਣਿਆ ਹੋਇਆ ਹੈ। ਅਜਿਹੇ 'ਚ ਮਹਿਬੂਬਾ ਸਰਕਾਰ ਨੇ ਕੇਂਦਰ ਤੋਂ 22 ਹਜ਼ਾਰ ਹੋਰ ਜਵਾਨ ਮੰਗੇ ਹਨ।
ਮੰਤਰਾਲੇ ਦੇ ਸੂਤਰਾਂ ਨੇ ਕਿਹਾ ਹੈ ਕਿ 45 ਮਿੰਟ ਚਲੀ ਬੈਠਕ ਦੌਰਾਨ ਰਮਜ਼ਾਨ ਤੋਂ ਬਾਅਦ ਆਪਰੇਸ਼ਨ ਨੂੰ ਮੁਲਤਵੀ ਕਰਨ ਜਾਂ ਅੱਗੇ ਵਧਾਉਣ 'ਤੇ ਆਖਰੀ ਨਿਰਮਾਣ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਰਮਜ਼ਾਨ ਤੋਂ ਬਾਅਦ ਕਸ਼ਮੀਰੀ ਮੁਸਲਮਾਨਾਂ ਲਈ ਸ਼ਾਂਤੀ ਦੀ ਇਸ ਪਹਿਲ ਦੀ ਫਿਰ ਤੋਂ ਸਮੀਖਿਆ ਕੀਤੀ ਜਾਵੇਗੀ।
ਗ੍ਰਹਿ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਖੁਫੀਆ ਏਜੰਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਸੁਰੱਖਿਆ ਫੋਰਸਾਂ 'ਤੇ ਅਚਾਨਕ ਹਮਲੇ ਲਈ ਅੱਤਵਾਦੀ ਸਾਜ਼ਿਸ਼ ਬਣਾ ਰਹੇ ਹਨ। ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਅਮਰਨਾਥ ਯਾਤਰਾ ਦੌਰਾਨ ਦਹਿਸ਼ਤ ਫੈਲਾਉਣ ਲਈ ਅੱਤਵਾਦੀ ਸ਼ਰਧਾਲੂਆਂ ਜਾਂ ਸੁਰੱਖਿਆ ਫੋਰਸਾਂ 'ਤੇ ਹਮਲੇ ਲਈ ਐੈੱਲ.ਈ.ਡੀ. ਦੀ ਵਰਤੋਂ ਕਰ ਸਕਦੇ ਹਨ।


Related News