ਹਰਿਆਣਾ  ''ਚ ਜੇਜੇਪੀ ਹੀ ਭਾਜਪਾ ਨੂੰ ਹਟਾਉਣ ਦੇ ਸਮਰੱਥ: ਨੈਨਾ ਚੌਟਾਲਾ

Thursday, Apr 04, 2019 - 06:34 PM (IST)

ਹਰਿਆਣਾ  ''ਚ ਜੇਜੇਪੀ ਹੀ ਭਾਜਪਾ ਨੂੰ ਹਟਾਉਣ ਦੇ ਸਮਰੱਥ: ਨੈਨਾ ਚੌਟਾਲਾ

ਹਿਸਾਰ—ਹਰਿਆਣਾ 'ਚ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ) ਨੇਤਾ ਅਤੇ ਡੱਬਵਾਲੀ ਤੋਂ ਵਿਧਾਇਕ ਨੈਨਾ ਸਿੰਘ ਚੌਟਾਲਾ ਨੇ ਅੱਜ ਲੋਕ ਸਭਾ ਖੇਤਰ ਦੇ ਪਿੰਡਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਹਟਾਉਣ 'ਚ ਸਿਰਫ ਜੇਜੇਪੀ ਦੇ ਵਰਕਰ ਹੀ ਸਮਰੱਥ ਹਨ ਅਤੇ ਜਾਗਰੂਕ ਜਨਤਕ ਪ੍ਰਤੀਨਿਧ ਹੀ ਆਪਣੇ ਖੇਤਰ ਦੀ ਤਰੱਕੀ ਕਰ ਸਕਦਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਜਿਸ ਤਰ੍ਹਾਂ ਤੁਹਾਡੇ ਵਰਗੇ ਲੋਕਾਂ ਨੇ ਆਪਣੇ ਵੋਟਾਂ ਦੀ ਵਰਤੋਂ ਕਰਕੇ ਸਭ ਤੋਂ ਨੌਜਵਾਨ ਸੰਸਦ ਮੈਂਬਰ ਨੂੰ ਦੇਸ਼ ਦੇ ਸੰਸਦ ਭਵਨ'ਚ ਭੇਜਿਆ ਸੀ, ਉਸੇ ਤਰ੍ਹਾਂ ਇਹ ਗੱਲ ਦੀ ਵੀ ਪੂਰੀ ਜਾਗਰੂਕਤਾ ਦੇ ਨਾਲ ਜੇਜੇਪੀ ਦੇ ਉਮੀਦਵਾਰ ਨੂੰ ਇਸ ਇਲਾਕੇ ਤੋਂ ਭਾਰੀ ਬਹੁਮਤ ਨਾਲ ਜਿੱਤਾ ਕੇ ਫਿਰ ਤੋਂ ਭੇਜੋ। ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਤੋਂ ਦੁਸ਼ਯੰਤ ਨੂੰ ਸੰਸਦ ਮੈਂਬਰ ਬਣਾ ਕੇ ਭੇਜਿਆ ਉਸ ਦਿਨ ਤੋਂ ਇਸ ਖੇਤਰ ਦੀ ਆਵਾਜ਼ ਸੰਸਦ 'ਚ ਲਗਾਤਾਰ ਚੁੱਕੀ ਗਈ ਹੈ। ਸੰਸਦ ਮੈਂਬਰ ਦੀ ਮਿਹਨਤ ਨਾਲ ਹਿਸਾਰ 'ਚ ਪਾਸਪੋਰਟ ਦਫਤਰ ਖੁਲਿਆ। 

ਇਸ ਤੋਂ ਇਲਾਵਾ ਕਿਸਾਨਾਂ ਦੇ ਲਈ ਨੌਜਵਾਨ ਸੰਸਦ ਮੈਂਬਰ ਦੁਸ਼ਯੰਤ ਟ੍ਰੈਕਟਰ ਲੈ ਕੇ ਸੰਸਦ 'ਚ ਪਹੁੰਚ ਗਏ ਅਤੇ ਸੰਸਦ ਦੇ ਕਿਸਾਨ ਵਿਰੋਧੀ ਕਦਮ ਦਾ ਵਿਰੋਧ ਕੀਤਾ ਅਤੇ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਫੈਸਲੇ ਨੂੰ ਵਾਪਸ ਲੈਣ 'ਤੇ ਮਜ਼ਬੂਰ ਕਰ ਦਿੱਤਾ।ਉਨ੍ਹਾਂ ਨੇ ਕਿਹਾ ਕਿ ਬੇਰੋਜ਼ਗਾਰ ਰੋਜ਼ਗਾਰ ਲਈ ਭਟਕ ਰਹੇ ਹਨ ਪਰ ਸਰਕਾਰ ਵੱਲੋਂ ਨਾ ਤਾਂ ਉੱਚਿਤ ਯਤਨ ਕੀਤੇ ਅਤੇ ਨਾ ਹੀ ਰੋਜ਼ਗਾਰ ਅਤੇ ਰੋਜ਼ਗਾਰ ਦੇ ਸਾਧਨ ਵੀ ਨਹੀਂ ਉਪਲੱਬਧ ਹਨ। ਬੇਰੋਜ਼ਗਾਰਾਂ ਦੀ ਤਕਲੀਫ ਨੂੰ ਸਮਝਦੇ ਹੋਏ ਆਪਣੇ ਪੱਧਰ ਰੋਜ਼ਗਾਰ ਮੇਲਾ ਲਗਵਾਇਆ ਅਤੇ ਲਗਭਗ 4,000 ਨੌਜਵਾਨਾਂ ਨੂੰ ਰੋਜ਼ਗਾਰ ਦਿਵਾਇਆ। ਸੂਬੇ 'ਚ ਜੇਜੇਪੀ ਦੀ ਸਰਕਾਰ ਬਣਨ 'ਤੇ ਸੂਬੇ ਦੇ ਲੱਖਾਂ ਨੌਜਵਾਨਾਂ ਦੀ ਸਰਕਾਰੀ ਨੌਕਰੀ 'ਚ ਭਰਤੀ ਪਹਿਲੀ ਤਰਜ਼ੀਹ 'ਤੇ ਹੋਵੇਗੀ।


author

Iqbalkaur

Content Editor

Related News