ਹਿਮਾਚਲ ਪ੍ਰਦੇਸ਼ ਦੇ ਕਈ ਸ਼ਹਿਰਾਂ ''ਚ ਲਾਂਚ ਹੋਇਆ Jio True 5G, ਕੁੱਲ 257 ਸ਼ਹਿਰਾਂ ''ਚ ਪਹੁੰਚੀ ਸਰਵਿਸ

02/14/2023 3:48:32 PM

ਗੈਜੇਟ ਡੈਸਕ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੰਗਲਵਾਰ ਨੂੰ ਸ਼ਿਮਲਾ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਹਿਮਾਚਲ ਪ੍ਰਦੇਸ਼ 'ਚ ਜੀਓ ਟਰੂ 5ਜੀ ਸੇਵਾਵਾਂ ਦੀ ਸ਼ੁਰੂਆਤ ਕੀਤੀ। ਸ਼ਿਮਲਾ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਸੂਬੇ 'ਚ ਹਮੀਰਪੁਰ, ਨਾਦੌਨ ਅਤੇ ਬਿਲਾਸਪੁਰ 'ਚ ਜੀਓ ਟਰੂ 5ਜੀ ਸੇਵਾਵਾਂ ਨੂੰ ਲਾਂਚ ਕੀਤਾ ਗਿਆ। 

ਜੀਓ ਟਰੂ 5ਜੀ ਦੇ ਕਵਰੇਜ ਏਰੀਆ 'ਚ ਸ਼ਆਮਲ ਹੋਣ ਵਾਲੇ ਹੋਰ ਸ਼ਹਿਰ ਹਨ- ਗੁਜਰਾਤ ਦੇ ਅੰਕਲੇਸ਼ਵਰ ਅਤੇ ਸਾਵਰਕੁੰਡਲਾ, ਮੱਧ ਪ੍ਰਦੇਸ਼ ਦੇ ਛਿੰਦਵਾੜਾ, ਰਤਲਾਮ, ਰੀਵਾ ਅਤੇ ਸਾਗਰ, ਮਹਾਰਾਸ਼ਟਰ ਦੇ ਅਕੋਲਾ ਅਤੇ ਪਰਭਣੀ, ਪੰਜਾਬ ਦੇ ਬਠਿੰਡਾ, ਖੰਨਾ ਅਤੇ ਮੰਡੀ ਗੋਬਿੰਦਗੜ੍ਹ, ਰਾਜਸਥਾਨ ਦੇ ਭੀਲਵਾੜਾ ਅਤੇ ਸ਼੍ਰੀ ਗੰਗਾਨਗਰ, ਸੀਕਰ ਅਤੇ ਉੱਤਰਾਖੰਡ ਦੇ ਹਲਦਵਾਨੀ-ਕਾਠਗੋਦਾਮ, ਰਿਸ਼ੀਕੇਸ਼ ਅਤੇ ਰੁਦਰਪੁਰ।

ਲਾਂਚ ਪ੍ਰੋਗਰਾਮ 'ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਮੈਂ ਸੂਬੇ 'ਚ ਜੀਓ ਦੀਆਂ ਟਰੂ 5ਜੀ ਸੇਵਾਵਾਂ ਦੇ ਲਾਂਚ 'ਤੇ ਜੀਓ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ। ਇਹ ਲਾਂਚ ਸੂਬੇ ਦੇ ਲੋਕਾਂ ਲਈ ਇਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਿਤ ਹੋਵੇਗਾ। 5ਜੀ ਸੇਵਾਵਾਂ ਵਿਦਿਆਰਥੀਆਂ, ਵਪਾਰੀਆਂ ਅਤੇ ਪੇਸ਼ੇਵਰਾਂ ਸਣੇ ਹਰੇਕ ਵਿਅਕਤੀ ਲਈ ਢੇਰ ਸਾਰੇ ਮੌਕੇ ਪੈਦਾ ਕਰਨਗੀਆਂ।

ਉਨ੍ਹਾਂ ਕਿਹਾਕਿ ਇਸ ਨਾਲ ਸੈਲਾਨੀ, ਈ-ਗਵਰਨੈਂਸ, ਸਿਹਤ ਸੇਵਾਵਾਂ, ਬਾਗਵਾਨੀ, ਖੇਤੀ, ਆਟੋਮੇਸ਼ਨ, ਸਿੱਖਿਆ, ਆਰਟੀਫਿਸ਼ੀਅਲ ਇੰਟੈਲੀਜੈਂਸ, ਆਫਤ ਪ੍ਰਬੰਧਨ, ਆਈ.ਟੀ. ਅਤੇ ਮੈਨੂਫੈਕਚਰਿੰਗ ਆਦਿ ਖੇਤਰਾਂ 'ਚ ਵੀ ਤਬਦੀਲੀ ਆਏਗੀ। ਅਸੀਂ ਸਾਰਿਆਂ ਨੇ ਮਹਾਮਾਰੀ ਦੌਰਾਨ ਡਿਜੀਟਲ ਕੁਨੈਕਟੀਵਿਟੀ ਦੇ ਫਾਇਦਿਆਂ ਨੂੰ ਦੇਖਿਆ ਹੈ। 5ਜੀ ਸੇਵਾਵਾਂ ਦੇ ਵਿਸਤਾਰ ਨਾਲ ਸੂਬੇ ਦਾ ਡਿਜੀਟਲ ਢਾਂਚਾ ਹੋਰ ਮਜਬੂਦ ਹੋਵੇਗਾ। 

ਲਾਂਚ ਮੌਕੇ ਜੀਓ ਬੁਲਾਰੇ ਨੇ ਕਿਹਾ ਕਿ ਜੀਓ ਟਰੂ 5ਜੀ ਵੱਖ-ਵੱਖ ਖੇਤਰਾਂ 'ਚ ਬੇਅੰਤ ਮੌਕੇ ਤਾਂ ਪੈਦਾ ਕਰੇਗਾ ਹੀ, ਸੂਬੇ ਦੇ ਲੋਕਾਂ ਨੂੰ ਵੀ ਡਿਜੀਟਲ ਰੂਪ ਨਾਲ ਸਸ਼ਕਤ ਕਰੇਗਾ। ਡਿਜੀਟਾਈਜ਼ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ 'ਚ ਲਗਾਤਾਰ ਸਹਿਯੋਗ ਲਈ ਅਸੀਂ ਸੂਬਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਦਾ ਧੰਨਵਾਦ ਕਰਦੇ ਹਾਂ।

14 ਫਰਵਰੀ 2023 ਤੋਂ 21 ਸ਼ਹਿਰਾਂ 'ਚ ਜੀਓ ਯੂਜ਼ਰਜ਼ ਨੂੰ ਜੀਓ ਵੈਲਕਮ ਆਫਰ ਤਹਿਤ ਸੱਦਾ ਦਿੱਤਾ ਜਾਵੇਗਾ ਅਤੇ ਸੱਦੇ ਗਏ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ 1 Gbps + ਸਪੀਡ ਨਾਲ ਅਨਲਿਮਟਿਡ ਡਾਟਾ ਮਿਲੇਗਾ ਅਤੇ ਇਸ ਲਈ ਉਨ੍ਹਾਂ ਨੂੰ ਸਿਮ ਬਦਲਣ ਦੀ ਵੀ ਲੋੜ ਨਹੀਂ ਹੋਵੇਗੀ।


Rakesh

Content Editor

Related News