ਝਾਰਖੰਡ : ਪੁਲਸ ਦੇ ਜਵਾਨ ਨੇ ਪਤਨੀ ਅਤੇ ਬੇਟੀ-ਬੇਟੇ ਦਾ ਕਤਲ ਕਰ ਕੇ ਖੁਦ ਖਾਧਾ ਜ਼ਹਿਰ

Saturday, Feb 01, 2020 - 10:46 AM (IST)

ਝਾਰਖੰਡ : ਪੁਲਸ ਦੇ ਜਵਾਨ ਨੇ ਪਤਨੀ ਅਤੇ ਬੇਟੀ-ਬੇਟੇ ਦਾ ਕਤਲ ਕਰ ਕੇ ਖੁਦ ਖਾਧਾ ਜ਼ਹਿਰ

ਰਾਂਚੀ— ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਸਦਰ ਥਾਣਾ ਖੇਤਰ ਦੇ ਬੜਗਾਈਂ ਦੇ ਚਿਤਰਗੁਪਤ ਨਗਰ 'ਚ ਪਰਿਵਾਰਕ ਵਿਵਾਦ ਤੋਂ ਪਰੇਸ਼ਾਨ ਰਾਜ ਪੁਲਸ ਦੀ ਵਿਸ਼ੇਸ਼ ਸ਼ਾਖਾ (ਬਰਾਂਚ) 'ਚ ਤਾਇਨਾਤ ਜਵਾਨ ਨੇ ਪਤਨੀ, ਬੇਟੀ ਅਤੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਖੁਦ ਵੀ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਵਿਸ਼ੇਸ਼ ਸ਼ਾਖਾ 'ਚ ਡਰਾਈਵਰ ਜਵਾਨ ਬ੍ਰਜੇਸ਼ ਤਿਵਾੜੀ (40) ਦੇ ਪਰਿਵਾਰ 'ਚ ਕਾਫੀ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ। ਵਿਵਾਦ ਤੋਂ ਤੰਗ ਆ ਕੇ ਬ੍ਰਜੇਸ਼ ਨੇ ਕੱਲ ਯਾਨੀ ਸ਼ੁੱਕਰਵਾਰ ਰਾਤ ਸ਼ਰਾਬ ਦੇ ਨਸ਼ੇ 'ਚ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਆਪਣੀ ਪਤਨੀ, ਬੇਟੀ ਅਤੇ ਬੇਟੇ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਵੀ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਸੂਤਰਾਂ ਨੇ ਦੱਸਿਆ ਕਿ ਜ਼ਹਿਰ ਖਾਣ ਤੋਂ ਬਾਅਦ ਬ੍ਰਜੇਸ਼ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰ ਕੇ ਇਸ ਵਾਰਦਾਤ ਦੀ ਜਾਣਕਾਰੀ ਦਿੱਤੀ। ਜਲਦੀ 'ਚ ਰਿਸ਼ਤੇਦਾਰਾਂ ਨੇ ਬ੍ਰਜੇਸ਼ ਨੂੰ ਗੰਭੀਰ ਸਥਿਤੀ 'ਚ ਰਾਜੇਂਦਰ ਆਯੂਵਿਗਿਆਨ ਸੰਸਥਾ (ਰਿਮਜ਼), ਰਾਂਚੀ 'ਚ ਭਰਤੀ ਕਰਵਾਇਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਬ੍ਰਜੇਸ਼ ਦੀ ਪਤਨੀ ਰਿੰਕੀ ਦੇਵੀ (35), ਬੇਟੀ ਖੁਸ਼ਬੂ (15) ਅਤੇ ਬੇਟੇ ਬਾਦਲ (10) ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਬ੍ਰਜੇਸ਼ ਪਲਾਮੂ ਜ਼ਿਲੇ ਦਾ ਰਹਿਣ ਵਾਲਾ ਦੱਆਿ ਜਾ ਰਿਹਾ ਹੈ। ਸੂਤਰਾਂ ਨੇਦੱਸਿਆ ਕਿ ਬ੍ਰਜੇਸ਼ ਦੀ ਬੇਟੀ ਖੁਸ਼ਬੂ ਬਰੀਆਤੂ ਦੇ ਸੇਵੰਥ ਡੇਅ ਸਕੂਲ 'ਚ 10 ਅਤੇ ਬੇਟਾ ਬਾਦਲ 8ਵੀਂ ਜਮਾਤ 'ਚ ਪੜ੍ਹਦਾ ਸੀ। ਬ੍ਰਜੇਸ਼ ਦਾ ਪਰਿਵਾਰ ਪਿਛਲੇ ਡੇਢ ਸਾਲਾਂ ਤੋਂ ਬੜਗਾਈਂ 'ਚ ਬਲਦੇਵ ਸਾਹੂ ਦੇ ਮਕਾਨ 'ਚ ਕਿਰਾਏ 'ਤੇ ਰਹਿ ਰਿਹਾ ਸੀ।


author

DIsha

Content Editor

Related News