ਕੁੜੀ ਨੂੰ ਜ਼ਿੰਦਾ ਸਾੜਨ ਦੇ ਮਾਮਲੇ ’ਚ ਝਾਰਖੰਡ ਹਾਈ ਕੋਰਟ ਨੇ ਲਿਆ ਨੋਟਿਸ, DGP ਨੂੰ ਕੀਤਾ ਤਲਬ

Tuesday, Aug 30, 2022 - 06:06 PM (IST)

ਰਾਂਚੀ– ਝਾਰਖੰਡ ਹਾਈ ਕੋਰਟ ਨੇ ਦੁਮਕਾ ’ਚ ਸਕੂਲੀ ਵਿਦਿਆਰਥਣ ਦੀ ਮੌਤ ਦੇ ਮਾਮਲੇ ਨੂੰ ਧਿਆਨ ’ਚ ਲੈਂਦੇ ਹੋਏ ਮੰਗਲਵਾਰ ਨੂੰ ਪੁਲਸ ਜਨਰਲ ਡਾਇਰੈਕਟਰ (DGP) ਨੂੰ ਰਿਪੋਰਟ ਦਾਖ਼ਲ ਕਰਨ ਦਾ ਹੁਕਮ ਦਿੱਤਾ। ਬੈਂਚ ਦੇ ਸੰਮਨ ’ਤੇ ਡੀ. ਜੀ. ਪੀ. ਨੀਰਜ ਸਿਨਹਾ ਅਦਾਲਤ ’ਚ ਹਾਜ਼ਰ ਹੋਏ ਸਨ। ਚੀਫ਼ ਜਸਟਿਸ ਡਾ. ਰਵੀ ਰੰਜਨ ਅਤੇ ਜਸਟਿਸ ਸੁਜੀਤ ਨਾਰਾਇਣ ਦੀ ਬੈਂਚ ਨੇ ਮਾਮਲੇ ’ਚ ਰਿਪੋਰਟ ਜਮਾਂ ਕਰਨ ਨੂੰ ਕਿਹਾ ਹੈ। 

ਇਹ ਵੀ ਪੜ੍ਹੋ- ਜਾਨਲੇਵਾ ਸਾਬਤ ਹੋਇਆ ਇਕਤਰਫਾ ਪਿਆਰ, ਮੁਸਲਿਮ ਨੌਜਵਾਨ ਨੇ ਕੁੜੀ ਨੂੰ ਜ਼ਿੰਦਾ ਸਾੜਿਆ

ਬੈਂਚ ਨੇ ਡੀ. ਜੀ. ਪੀ. ਤੋਂ ਪੁੱਛਿਆ ਕਿ ਪੀੜਤਾ ਨੂੰ ਰਾਂਚੀ ਸਥਿਤ  ਰਾਜੇਂਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਰਿਮਸ) ਕਿਉਂ ਭੇਜਿਆ ਗਿਆ ਅਤੇ ਏਮਸ ਦੇਵਘਰ ਕਿਉਂ ਨਹੀਂ ਭੇਜਿਆ, ਜੋ ਕਿ ਦੁਮਕਾ ਤੋਂ ਵੱਧ ਨੇੜੇ ਹੈ। ਬੈਂਚ ਨੇ ਡੀ. ਜੀ. ਪੀ. ਤੋਂ ਆਪਣੀ ਰਿਪੋਰਟ ’ਚ ਇਸ ਬਾਰੇ ਜ਼ਿਕਰ ਕਰਨ ਨੂੰ ਕਿਹਾ ਹੈ ਕਿ ਦੇਵਘਰ ਏਮਸ ਸੜਨ ਦੇ ਮਾਮਲਿਆਂ ’ਚ ਇਲਾਜ ਲਈ ਪੂਰੀ ਤਰ੍ਹਾਂ ਸਾਧਨ ਯੁਕਤ ਹੈ ਜਾਂ ਨਹੀਂ। 

ਇਹ ਵੀ ਪੜ੍ਹੋ- ਇਕਤਰਫਾ ਪਿਆਰ ਦਾ ਮਾਮਲਾ: ਮਰਨ ਤੋਂ ਪਹਿਲਾਂ ਕੁੜੀ ਦੇ ਬੋਲ- ‘ਜਿਵੇਂ ਮੈਂ ਮਰ ਰਹੀ ਹਾਂ ਉਂਝ ਹੀ ਸ਼ਾਹਰੁਖ ਵੀ ਮਰੇ’

ਕੀ ਹੈ ਪੂਰਾ ਮਾਮਲਾ-

ਜ਼ਿਕਰਯੋਗ ਹੈ ਕਿ 23 ਅਗਸਤ ਨੂੰ ਸ਼ਾਹਰੁਖ ਨੇ ਇਕਤਰਫਾ ਪਿਆਰ ’ਚ ਅਸਫਲ ਹੋਣ ’ਤੇ ਗੁਆਂਢ ਦੇ ਕਾਰੋਬਾਰੀ ਸੰਜੀਵ ਸਿੰਘ ਦੀ 19 ਸਾਲਾ ਧੀ ਅੰਕਿਤਾ ’ਤੇ ਦੇਰ ਰਾਤ ਸੁੱਤੇ ਸਮੇਂ ਖਿੜਕੀ ’ਚੋਂ ਪੈਟਰੋਲ ਸੁੱਟ ਕੇ ਅੱਗ ਲਾ ਦਿੱਤੀ ਸੀ, ਜਿਸ ’ਚ ਉਹ 90 ਫ਼ੀਸਦੀ ਸੜ ਗਈ ਸੀ। ਘਟਨਾ ਨਾਲ ਇਲਾਕੇ ’ਚ ਫਿਰਕੂ ਤਣਾਅ ਪੈਦਾ ਹੋ ਗਿਆ ਹੈ। ਪੁਲਸ ਨੇ ਮੁਲਜ਼ਮ ਸ਼ਾਹਰੁਖ ਨੂੰ ਗ੍ਰਿਫਤਾਰ ਕਰ ਕੇ ਮੰਗਲਵਾਰ ਨੂੰ ਹੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਸੀ।


Tanu

Content Editor

Related News