ਝਾਰਖੰਡ ਦੇ ਕਿਸਾਨ ਨੇ ਉਗਾਏ ਅਨੋਖੇ ਤਰਬੂਜ, ਬਾਹਰੋਂ ਹਰੇ ਅੰਦਰੋਂ ਪੀਲੇ
Wednesday, Jun 24, 2020 - 07:11 PM (IST)
ਰਾਂਚੀ - ਤੁਸੀਂ ਗਰਮੀ 'ਚ ਪਿਆਸ ਬੁਝਾਉਣ ਵਾਲੇ ਲਾਲ ਤਰਬੂਜ ਤਾਂ ਬਹੁਤ ਖਾਧੇ ਹੋਣਗੇ ਪਰ ਪੀਲਾ ਤਰਬੂਜ ਸ਼ਾਇਦ ਹੀ ਦੇਖਿਆ ਹੋਵੇਗਾ। ਜੀ ਹਾਂ, ਝਾਰਖੰਡ ਦੇ ਰਾਮਗੜ੍ਹ ਦੇ ਇੱਕ ਕਿਸਾਨ ਨੇ ਅਜਿਹਾ ਤਰਬੂਜ ਉਗਾਇਆ ਹੈ ਜਿਸਦਾ ਰੰਗ ਪੀਲਾ ਹੈ। ਕਿਸਾਨ ਨੇ ਪੀਲੇ ਤਰਬੂਜ ਦੀ ਫਸਲ ਕਰ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ। ਰਾਜਿੰਦਰ ਬੇਦੀਆ ਨਾਮ ਦੇ ਕਿਸਾਨ ਨੇ ਪੀਲੇ ਤਾਇਵਾਨੀ ਤਰਬੂਜ ਦੀ ਖੇਤੀ ਕਰ ਇੱਕ ਮਿਸਾਲ ਕਾਇਮ ਕੀਤੀ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਕਿਸਾਨ ਦੀ ਪ੍ਰਸ਼ੰਸਾ ਹੋ ਰਹੀ ਹੈ।
ਇਹ ਮਾਮਲਾ ਗੋਲਾ ਪ੍ਰਖੰਡ ਦੇ ਚੋਕੜਬੇੜਾ ਪਿੰਡ ਦਾ ਹੈ। ਪਿੰਡ ਦੇ ਇੱਕ ਕਿਸਾਨ ਰਾਜਿੰਦਰ ਬੇਦੀਆ ਨੇ ਅਣਥੱਕ ਕੋਸ਼ਿਸ਼ ਨਾਲ ਪਹਿਲੀ ਵਾਰ ਪੀਲੇ ਤਰਬੂਜ ਦੀ ਖੇਤੀ ਕੀਤੀ ਹੈ। ਰਾਜਿੰਦਰ ਨੇ ਸਵਦੇਸ਼ੀ ਨਹੀਂ, ਸਗੋਂ ਤਾਇਵਾਨੀ ਤਰਬੂਜ ਉਗਾਏ ਹਨ। ਇਸ ਦੇ ਲਈ ਕਿਸਾਨ ਨੇ ਆਨਲਾਈਨ ਬੀਜ ਮੰਗਵਾ ਕੇ ਖੇਤੀ ਕੀਤੀ ਹੈ। ਇਸ ਪੀਲੇ ਤਰਬੂਜ ਦਾ ਰੰਗ ਅਤੇ ਸਰੂਪ ਲਾਲ ਤਰਬੂਜ ਵਰਗਾ ਹੀ ਹੈ ਪਰ ਜਦੋਂ ਇਸ ਨੂੰ ਕੱਟਿਆ ਜਾਂਦਾ ਹੈ ਤਾਂ ਉਸ 'ਚ ਲਾਲ ਦੀ ਜਗ੍ਹਾ ਪੀਲਾ ਤਰਬੂਜ ਨਿਕਲਦਾ ਹੈ। ਇਹ ਸੁਆਦ 'ਚ ਮਿੱਠਾ ਅਤੇ ਖਾਣ 'ਚ ਜ਼ਿਆਦਾ ਰਸੀਲਾ ਹੈ।
ਕਿਸਾਨ ਰਾਜਿੰਦਰ ਬੇਦੀਆ ਦਾ ਕਹਿਣਾ ਹੈ ਕਿ ਤਾਇਵਾਨ ਤੋਂ ਆਨਲਾਈਨ ਬਿੱਗ ਹਾਟ ਦੇ ਜ਼ਰੀਏ ਵਲੋਂ 800 ਰੁਪਏ 'ਚ 10 ਗ੍ਰਾਮ ਅਨੋਖੇ ਕਿਸਮ ਦਾ ਬੀਜ ਮੰਗਾਇਆ ਸੀ। ਮੈਂ ਆਪਣੇ ਇੱਕ ਛੋਟੇ ਜਿਹੇ ਖੇਤ 'ਚ ਪ੍ਰਯੋਗ ਦੇ ਤੌਰ 'ਤੇ ਪਲਾਸਟਿਕ ਮੰਚਿੰਗ ਅਤੇ ਟਪਕ ਸਿੰਚਾਈ ਪੱਧਤੀ ਨਾਲ ਖੇਤੀ ਕੀਤੀ। ਅੱਗੇ ਉਨ੍ਹਾਂ ਨੇ ਦੱਸਿਆ ਕਿ ਖੇਤ 'ਚ 15 ਕੁਇੰਟਲ ਤੋਂ ਜ਼ਿਆਦਾ ਪੀਲੇ ਤਰਬੂਜ ਦੀ ਉਪਜ ਹੋਈ ਹੈ। ਜੇਕਰ ਮੁੱਲ ਠੀਕ ਮਿਲਿਆ ਤਾਂ ਘੱਟ ਤੋਂ ਘੱਟ 22 ਹਜ਼ਾਰ ਰੁਪਏ ਦੀ ਆਮਦਨੀ ਹੋ ਸਕਦੀ ਹੈ। ਜੋ ਲਾਗਤ ਮੁੱਲ ਤੋਂ ਤਿੰਨ ਗੁਣਾ ਜ਼ਿਆਦਾ ਹੋਵੇਗੀ। ਇਸ ਦੀ ਇੰਨੀ ਜ਼ਿਆਦਾ ਉਪਜ ਦੇਖ ਕੇ ਲੋਕ ਹੈਰਾਨ ਰਹਿ ਗਏ।