ਕਾਂਗਰਸ 'ਚ ਸ਼ਾਮਲ ਹੋਵੇਗੀ ਝਾਰਖੰਡ ਦੇ ਸਾਬਕਾ ਸੀ.ਐੱਮ. ਮਧੁ ਕੌੜਾ ਦੀ ਪਤਨੀ
Thursday, Oct 11, 2018 - 12:25 PM (IST)

ਨਵੀਂ ਦਿੱਲੀ— 2019 'ਚ ਹੋਣ ਵਾਲੀਆਂ ਲੋਕਸਭਾ ਚੋਣਾਂ 'ਚ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਪੂਰੀ ਕੋਸ਼ਿਸ਼ ਕਰ ਰਹੀ ਹੈ। ਝਾਰਖੰਡ ਦੇ ਸਾਬਕਾ ਮੁੱਖਮੰਤਰੀ ਮਧੁ ਕੌੜਾ ਦੀ ਪਤਨੀ ਗੀਤਾ ਕੌੜਾ ਵੀਰਵਾਰ ਨੂੰ ਕਾਂਗਰਸ ਪਾਰਟੀ 'ਚ ਸ਼ਾਮਲ ਹੋਵੇਗੀ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਸਾਬਕਾ ਸੀ.ਐੱਮ. ਮਧੁ ਕੌੜਾ ਦੀ ਪਤਨੀ ਗੀਤਾ ਕੌੜਾ,ਬਾਬੂ ਲਾਲ ਮਰਾਂਡੀ ਅਤੇ ਖੱਬੇ ਪੱਖੀ ਸੰਗਠਨਾਂ ਦੇ ਕੁਝ ਨੇਤਾ ਮੁਲਾਕਾਤ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਨਾਲ ਸੱਤਾਰੂੜ ਭਾਜਪਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਦੱਸ ਦਈਏ ਕਿ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਪੂਰਾ ਜ਼ੋਰ ਲਗਾ ਰਹੀ ਹੈ ਅਤੇ ਸਾਰੇ ਵਿਰੋਧੀ ਧਿਰ ਦਲਾਂ ਨੂੰ ਇੱਕਠਾ ਕਰਨ ਦ ਕੋਸ਼ਿਸ਼ ਕਰ ਰਹੀ ਹੈ।