ਕਾਂਗਰਸ ਵਿਧਾਇਕ ਦੇ ਵਿਗੜੇ ਬੋਲ, ਕਿਹਾ– ਕੰਗਣਾ ਰਨੌਤ ਦੀਆਂ ਗੱਲ੍ਹਾਂ ਤੋਂ ਵੀ ਜ਼ਿਆਦਾ ਚਿਕਨੀਆਂ ਸੜਕਾਂ ਬਣਾਵਾਂਗੇ

Sunday, Jan 16, 2022 - 11:36 AM (IST)

ਕਾਂਗਰਸ ਵਿਧਾਇਕ ਦੇ ਵਿਗੜੇ ਬੋਲ, ਕਿਹਾ– ਕੰਗਣਾ ਰਨੌਤ ਦੀਆਂ ਗੱਲ੍ਹਾਂ ਤੋਂ ਵੀ ਜ਼ਿਆਦਾ ਚਿਕਨੀਆਂ ਸੜਕਾਂ ਬਣਾਵਾਂਗੇ

ਰਾਂਚੀ– ਝਾਰਖੰਡ ਵਿਚ ਸੱਤਾਧਾਰੀ ਪਾਰਟੀ ਦਾ ਸਹਿਯੋਗ ਦੇਣ ਵਾਲੀ ਕਾਂਗਰਸ ਪਾਰਟੀ ਦੇ ਵਿਧਾਇਕ ਡਾ. ਇਰਫਾਨ ਅੰਸਾਰੀ ਨੇ ਅਭਿਨੇਤਰੀ ਕੰਗਣਾ ਰਨੌਤ ਨੂੰ ਲੈ ਕੇ ਵਿਵਾਦਪੂਰਨ ਬਿਆਨ ਦਿੱਤਾ ਹੈ, ਜਿਥੇ ਉਨ੍ਹਾਂ ਜਾਮਤਾੜਾ ਦੇ ਆਦਿਵਾਸੀ ਪਿੰਡਾਂ ਦੀਆਂ ਸੜਕਾਂ ਨੂੰ ਕੰਗਣਾ ਦੀਆਂ ਗੱਲ੍ਹਾਂ ਤੋਂ ਚਿਕਨੀਆਂ ਬਣਾਉਣ ਦਾ ਦਾਅਵਾ ਕੀਤਾ ਹੈ।

 

ਕਾਂਗਰਸ ਦੇ ਵਿਧਾਇਕ ਇਰਫਾਨ ਅੰਸਾਰੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਇਸ ਵਿਚ ਉਨ੍ਹਾਂ ਖੇਤਰ ਜਾਮਤਾੜਾ ਦੇ ਆਦਿਵਾਸੀਆਂ ਲਈ 14 ਨਵੀਆਂ ਸੜਕਾਂ ਦੀ ਸੌਗਾਤ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਮੈਂ ਯਕੀਨ ਦਿਵਾਉਂਦਾ ਹਾਂ ਕਿ ਮੇਰੇ ਇਲਾਕੇ ਵਿਚ ਅਜਿਹੀਆਂ ਸੜਕਾਂ ਬਣਨਗੀਆਂ ਜੋ ਕਿ ਫਿਲਮ ਅਦਾਕਾਰਾ ਕੰਗਣਾ ਰਨੌਤ ਦੀਆਂ ਗੱਲ੍ਹਾਂ ਤੋਂ ਵੀ ਵਧ ਚਿਕਨੀਆਂ ਹੋਣਗੀਆਂ। ਸਾਡੇ ਆਦਿਵਾਸੀ ਬੱਚੇ, ਨੌਜਵਾਨ ਅਤੇ ਕਾਰੋਬਾਰੀ ਵਰਗ ਦੇ ਲੋਕ ਉਨ੍ਹਾਂ ਸੜਕਾਂ ’ਤੇ ਚੱਲਣਗੇ। ਵਿਧਾਇਕ ਅੰਸਾਰੀ ਨੇ ਸਾਬਕਾ ਸੀ. ਐੱਮ. ਰਘੁਵਰ ਦਾਸ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਤੁਸੀਂ ਦੇਖੋਗੇ ਕਿ ਅਜਿਹੀਆਂ ਸੜਕਾਂ ਬਣਨਗੀਆਂ ਜੋ ਕਦੇ ਭਾਜਪਾ ਦੇ ਸ਼ਾਸਨਕਾਲ ਵਿਚ ਨਹੀਂ ਬਣੀਆਂ ਹੋਣਗੀਆਂ।


author

Rakesh

Content Editor

Related News