ਔਰਤ ਨਾਲ ਜਬਰ-ਜ਼ਿਨਾਹ ਮਾਮਲੇ ''ਚ ਹਾਈ ਕੋਰਟ ਨੇ ਲਿਆ ਨੋਟਿਸ, DGP ਤੋਂ ਮੰਗੀ ਰਿਪੋਰਟ
Tuesday, Mar 05, 2024 - 04:52 PM (IST)
ਦੁਮਕਾ- ਝਾਰਖੰਡ ਦੇ ਦੁਮਕਾ ਵਿਚ ਸਪੇਨ ਦੀ ਔਰਤ ਨਾਲ ਹੋਏ ਸਮੂਹਿਕ ਜਬਰ-ਜ਼ਿਨਾਹ ਮਾਮਲੇ 'ਚ ਝਾਰਖੰਡ ਹਾਈ ਕੋਰਟ ਨੇ ਨੋਟਿਸ ਲਿਆ ਹੈ। ਕੋਰਟ ਨੇ ਇਸ ਮਾਮਲੇ 'ਚ ਸੂਬੇ ਦੇ DGP, ਮੁੱਖ ਸਕੱਤਰ ਅਤੇ ਦੁਮਕਾ ਦੇ SP ਨੂੰ ਹਾਜ਼ਰ ਹੋਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਰਿਪੋਰਟ ਦਾਖ਼ਲ ਕਰਨ ਦਾ ਵੀ ਹੁਕਮ ਦਿੱਤਾ ਹੈ। ਇਸ ਮਾਮਲੇ 'ਚ ਨੋਟਿਸ ਕਾਰਜਕਾਰੀ ਚੀਫ਼ ਜਸਟਿਸ ਚੰਦਰਸ਼ੇਖਰ ਅਤੇ ਜਸਟਿਸ ਨਵਨੀਤ ਕੁਮਾਰ ਦੀ ਬੈਚ ਨੇ ਦਿੱਤਾ ਹੈ।
ਇਹ ਵੀ ਪੜ੍ਹੋ- ਜਾਣੋ ਕੀ ਹੁੰਦੀ ਹੈ Dry Ice ਜਿਸ ਨੂੰ ਖਾ ਕੇ ਹਸਪਤਾਲ ਪਹੁੰਚੇ ਲੋਕ, ਮੂੰਹ 'ਚੋਂ ਨਿਕਲਣ ਲੱਗਾ ਸੀ ਖੂਨ
7 ਮਾਰਚ ਨੂੰ ਹੋਵੇਗੀ ਅਗਲੀ ਸੁਣਵਾਈ
ਇਸ ਮਾਮਲੇ ਦੀ ਅਗਲੀ ਸੁਣਵਾਈ 7 ਮਾਰਚ ਨੂੰ ਹੋਵੇਗੀ। ਉਸੇ ਦਿਨ ਦੁਮਕਾ ਦੇ DGP, ਮੁੱਖ ਸਕੱਤਰ ਅਤੇ SP ਨੂੰ ਅਦਾਲਤ 'ਚ ਪੇਸ਼ ਹੋਣਾ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਮੂਹਿਕ ਜਬਰ-ਜ਼ਿਨਾਹ ਪੀੜਤਾ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਚੈੱਕ ਦਿੱਤਾ ਸੀ। ਇਸ ਮੌਕੇ ਜ਼ਿਲ੍ਹੇ ਦੇ SP ਅਤੇ DC ਸਮੇਤ ਕਈ ਅਧਿਕਾਰੀ ਹਾਜ਼ਰ ਸਨ। ਇਸ ਦੇ ਨਾਲ ਹੀ ਇਕ ਸਪੈਨਿਸ਼ ਪੱਤਰਕਾਰ ਵੀ ਮੌਕੇ 'ਤੇ ਮੌਜੂਦ ਸੀ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਵਾਰਦਾਤ, BSP ਆਗੂ ਮਹਿੰਦਰ ਗੁਪਤਾ ਦਾ ਗੋਲੀ ਮਾਰ ਕੇ ਕਤਲ
ਬੰਗਲਾਦੇਸ਼ ਦੇ ਰਸਤਿਓਂ ਝਾਰਖੰਡ ਦੇ ਦੁਮਕਾ ਪਹੁੰਚਿਆ ਸੀ ਜੋੜਾ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਬੰਗਲਾਦੇਸ਼ ਦੇ ਰਸਤਿਓਂ ਝਾਰਖੰਡ ਦੇ ਦੁਮਕਾ ਪਹੁੰਚੇ ਸਨ। ਜਦੋਂ ਰਾਤ ਪਈ ਤਾਂ ਉਹ ਆਪਣੇ ਪਤੀ ਨਾਲ ਖੇਤਾਂ 'ਚ ਬਣੇ ਤੰਬੂ 'ਚ ਆਰਾਮ ਕਰ ਰਹੀ ਸੀ, ਜਦੋਂ ਇਹ ਘਟਨਾ ਵਾਪਰੀ। ਔਰਤ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਦੋਵੇਂ ਪਤੀ-ਪਤਨੀ ਤੰਬੂ 'ਚ ਸਨ, ਜਦੋਂ ਬਾਹਰੋਂ ਆਵਾਜ਼ ਸੁਣਾਈ ਦਿੱਤੀ। ਦੇਖਿਆ ਕਿ ਦੋ ਵਿਅਕਤੀ ਫ਼ੋਨ 'ਤੇ ਗੱਲ ਕਰ ਰਹੇ ਸਨ, ਅਸੀਂ ਸੋਚਿਆ ਕਿ ਇਹ ਆਮ ਸੀ ਪਰ ਇਸ ਤੋਂ ਬਾਅਦ ਹੋਰ ਲੋਕ ਵੀ ਉਥੇ ਆ ਗਏ।
ਇਹ ਵੀ ਪੜ੍ਹੋ- ਕਣਕ ਦੇ ਖੇਤਾਂ 'ਚ ਡਿੱਗਿਆ ਆਰਮੀ ਦਾ ਜਹਾਜ਼, ਆਵਾਜ਼ ਸੁਣ ਭੱਜੇ ਲੋਕਾਂ ਦੀ ਲੱਗੀ ਭੀੜ
7 ਲੋਕਾਂ ਨੇ ਕੀਤਾ ਸਮੂਹਿਕ ਜਬਰ-ਜ਼ਿਨਾਹ
ਪੀੜਤ ਔਰਤ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਕਤ ਦੋ ਵਿਅਕਤੀਆਂ ਕੋਲ 2 ਬਾਈਕ 'ਤੇ 5 ਵਿਅਕਤੀ ਆਏ। ਸਾਰੇ ਤੰਬੂ ਵਿਚ ਵੜ ਗਏ। ਇਸ ਦੌਰਾਨ ਤਿੰਨ ਵਿਅਕਤੀਆਂ ਨੇ ਮੇਰੇ ਪਤੀ ਨੂੰ ਫੜ ਲਿਆ, ਉਸ ਦੇ ਹੱਥ ਬੰਨ੍ਹ ਦਿੱਤੇ ਅਤੇ ਕੁੱਟਮਾਰ ਕੀਤੀ। ਇਸ ਦੌਰਾਨ ਚਾਰੋਂ ਮੈਨੂੰ ਤੰਬੂ ਤੋਂ ਬਾਹਰ ਲੈ ਆਏ। ਉਨ੍ਹਾਂ ਨੇ ਇਕ-ਇਕ ਕਰਕੇ ਮੇਰੀ ਕੁੱਟਮਾਰ ਕੀਤੀ ਅਤੇ ਜਬਰ-ਜ਼ਿਨਾਹ ਕੀਤਾ। ਔਰਤ ਨੇ ਦੱਸਿਆ ਕਿ ਇਹ ਘਟਨਾ ਸ਼ਾਮ 7 ਤੋਂ 10 ਵਜੇ ਦੇ ਦਰਮਿਆਨ ਵਾਪਰੀ ਅਤੇ ਸਾਰੇ ਦੋਸ਼ੀ ਨਸ਼ੇ 'ਚ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8