3 ਸਾਲਾਂ ਤੋਂ ਬੰਧਕ ਬਣਾ ਕੇ ਰੱਖੀ ਸੀ ਜੇਠਾਣੀ, ਦਰਾਣੀ ਨੇ ਇਸ ਤਰ੍ਹਾਂ ਛੁਡਵਾਇਆ

Friday, Aug 27, 2021 - 11:05 AM (IST)

3 ਸਾਲਾਂ ਤੋਂ ਬੰਧਕ ਬਣਾ ਕੇ ਰੱਖੀ ਸੀ ਜੇਠਾਣੀ, ਦਰਾਣੀ ਨੇ ਇਸ ਤਰ੍ਹਾਂ ਛੁਡਵਾਇਆ

ਹਿਸਾਰ- ਹਰਿਆਣਾ ’ਚ ਹਿਸਾਰ ’ਚ ਪਿੰਡ ਗੰਗਵਾ ’ਚ ਸੱਸ ਅਤੇ ਪਤੀ ਵਲੋਂ ਤਿੰਨ ਸਾਲਾਂ ਤੱਕ ਬੰਧਕ ਬਣਾ ਕੇ ਰੱਖੀ ਗਈ ਇਕ ਜਨਾਨੀ ਨੂੰ ਉਸ ਦੀ ਦਰਾਣੀ ਨੇ ਐਮਰਜੈਂਸੀ ਪੁਲਸ ਸੇਵਾ 112 ’ਤੇ ਸ਼ਿਕਾਇਤ ਕਰ ਕੇ ਛੁਡਵਾਇਆ। ਦਰਾਣੀ ਕੰਚਨ ਨੇ ਦੱਸਿਆ ਕਿ ਉਸ ਨੇ ਮੰਗਲਵਾਰ ਨੂੰ 112 ਡਾਇਲ ਕਰ ਕੇ ਪੁਲਸ ਨੂੰ ਘਰ ਬੁਲਾਇਆ। ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਵੀਡੀਓ ਬਣਾਇਆ। ਇਸ ਤੋਂ ਬਾਅਦ ਆਜ਼ਾਦ ਨਗਰ ਥਾਣੇ ਦੇ ਐੱਸ.ਐੱਚ.ਓ. ਨੂੰ ਫੋਨ ਕਰ ਕੇ ਸਥਿਤੀ ਦੀ ਜਾਣਕਾਰੀ ਦਿੱਤੀ ਅਤੇ ਉਸ ਦੀ ਜੇਠਾਣੀ ਸੋਨੀਆਨੂੰ ਛੁਡਵਾਇਆ ਗਿਆ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੀ ਚਿਤਾਵਨੀ : ਖ਼ਤਮ ਨਹੀਂ ਹੋਈ ਹੈ ਕੋਰੋਨਾ ਦੀ ਦੂਜੀ ਲਹਿਰ, ਸਾਵਧਾਨੀ ਨਾਲ ਮਨਾਓ ਤਿਉਹਾਰ

ਕੰਚਨ ਨੇ ਦੱਸਿਆ ਕਿ ਸੋਨੀਆ ਨਾਲ ਉਸ ਦੇ ਜੇਠ ਸੱਤਪਾਲ ਦਾ ਵਿਆਹ 7 ਸਾਲ ਪਹਿਲਾਂ ਹੋਇਆ ਸੀ। ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਸੱਤਪਾਲ ਦਾ ਵਿਆਹ ਸੋਨੀਆ ਨਾਲ ਹੋਇਆ ਸੀ। ਸੋਨੀਆ ਦੇ ਪਰਿਵਾਰ ਨੇ ਦਾਜ ’ਚ 70 ਹਜ਼ਾਰ ਰੁਪਏ ਦਿੱਤੇ ਸਨ। ਵਿਆਹ ਦੇ ਲਗਭਗ 2 ਸਾਲਾਂ ਬਾਅਦ ਸੋਨੀਆ ਨੂੰ ਇਕ ਪੁੱਤਰ ਹੋਇਆ, ਜੋ ਇਸ ਸਮੇਂ 5 ਸਾਲ ਦਾ ਹੈ। ਕੰਚਨ ਅਨੁਸਾਰ ਪਿਛਲੇ 3 ਸਾਲਾਂ ਤੋਂ ਸੱਤਪਾਲ ਅਤੇ ਉਸ ਦੀ ਮਾਂ ਨੇ ਸੋਨੀਆ ਨੂੰ ਘਰ ’ਚ ਬੰਧਕ ਬਣਾ ਲਿਆ (ਘਰੋਂ ਨਿਕਲਣ ਨਹੀਂ ਦਿੱਤਾ ਜਾਂਦਾ ਸੀ) ਅਤੇ ਉਸ ਨੂੰ ਬੁਰੀ ਤਰ੍ਹਾਂ ਤੰਗ ਕੀਤਾ ਜਾਂਦਾ ਸੀ। ਦੋਸ਼ ਹੈ ਕਿ ਸੋਨੀਆ ਨੂੰ ਕੁਝ ਖਾਣ-ਪੀਣ ਤੱਕ ਨਹੀਂ ਦਿੱਤਾ ਜਾਂਦਾ ਸੀ ਅਤੇ ਕਈ ਵਾਰ ਉਨ੍ਹਾਂ ਨੇ ਬੀੜੀ ਦੇ ਟੁੱਕੜੇ ਅਤੇ ਤੰਬਾਕੂ ਖਾ ਕੇ ਦਿਨ ਕੱਢੇ। ਪੁਲਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਮਿਲੇ ਸੋਨੂੰ ਸੂਦ, ‘ਦੇਸ਼ ਦੇ ਮੇਂਟੋਰ’ ਪ੍ਰੋਗਰਾਮ ਲਈ ਬਣਨਗੇ ਬਰਾਂਡ ਅੰਬੈਸਡਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ 


author

DIsha

Content Editor

Related News