ਜੈੱਟ ਏਅਰਵੇਜ਼ ਦੇ ਜਹਾਜ਼ ''ਚ ਲੱਗੀ ਅੱਗ, ਵਾਲ-ਵਾਲ ਬਚੇ ਯਾਤਰੀ
Friday, Jul 28, 2017 - 03:46 PM (IST)
ਮੁੰਬਈ— ਰਾਜਸਥਾਨ ਦੇ ਜੋਧਪੁਰ ਹਵਾਈ ਅੱਡੇ 'ਤੇ ਜਹਾਜ਼ ਉਤਾਰਨ ਦੌਰਾਨ ਅਚਾਨਕ ਅੱਗ ਲੱਗ ਗਈ ਪਰ ਇਸ 'ਤੇ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਰਾਤਾਨਾੜਾ ਥਾਣਾ ਅਧਿਕਾਰੀ ਨੇ ਦੱਸਿਆ ਕਿ ਜੈੱਟ ਏਅਰਵੇਜ਼ ਦੀ ਫਲਾਈਟ ਦੁਪਹਿਰ ਨੂੰ ਮੁੰਬਈ ਤੋਂ ਜੋਧਪੁਰ ਪੁੱਜੀ ਸੀ। ਜਹਾਜ਼ ਦੇ ਰਨਵੇ 'ਤੇ ਉਤਾਰਨ ਦੌਰਾਨ ਉਸ ਦੇ ਪਿਛਲੇ ਪਾਸੇ ਅਚਾਨਕ ਅੱਗ ਲੱਗ ਗਈ। ਅੱਗ ਲੱਗਦੇ ਹੀ ਉਥੇ ਭੱਜ ਦੌੜ ਮਚ ਗਈ ਅਤੇ ਸੁਰੱਖਿਆ ਅਤੇ ਫਾਇਰ ਬਿਗ੍ਰੇਡ ਨੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ 'ਚ 150 ਯਾਤਰੀ ਸਵਾਰ ਸਨ। ਜਹਾਜ਼ ਨੂੰ ਸੁਰੱਖਿਅਤ ਰਨਵੇ 'ਤੇ ਉਤਾਰ ਲਿਆ ਗਿਆ ਹੈ ਅਤੇ ਕੋਈ ਵੀ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਹੈ।
