ਸੜਕ ਕਿਨਾਰੇ ਖੜ੍ਹੀ ਕਾਰ ਨੂੰ 100 ਮੀਟਰ ਤੱਕ ਘਸੀਟਦੀ ਲੈ ਗਈ ਜੀਪ, ਉੱਡੇ ਪਰਖੱਚੇ
Tuesday, Jun 27, 2017 - 02:33 PM (IST)

ਮੰਡੀ— ਮੰਡੀ ਜ਼ਿਲੇ ਦੇ ਬਲਹ ਖੇਤਰ ਦੇ ਤਹਿਤ ਡਡੌਰ-ਨਾਗਚਲਾ ਫੋਰਲੇਨ 'ਤੇ ਦੋ ਵਾਹਨਾਂ 'ਚ ਭਿਆਨਕ ਟੱਕਰ ਹੋ ਗਈ, ਜਿਸ ਨਾਲ 2 ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਦਾ ਇਲਾਜ ਸਥਾਨਕ ਹਸਪਤਾਲ 'ਚ ਚੱਲ ਰਿਹਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਐਤਵਾਰ ਪਜੈਰੋ ਸਪੋਰਟਸ ਜੀਪ ਚੰਡੀਗੜ੍ਹ-ਮਨਾਲੀ ਫੋਰਲੇਨ 'ਤੇ ਸੁੰਦਰਨਗਰ ਤੋਂ ਮੰਡੀ ਵੱਲ ਤੇਜ਼ ਰਫਤਾਰ ਨਾਲ ਆ ਰਹੀ ਸੀ। ਜਿਸ ਤਰ੍ਹਾਂ ਹੀ ਜੀਪ ਪਿੰਡ ਚਲਖਾ ਨੇੜੇ ਪੁੱਜੀ ਤਾਂ ਸੜਕ ਕਿਨਾਰੇ ਖੜ੍ਹੀ ਸੈਂਟਰੋ ਕਾਰ ਨੂੰ 100 ਮੀਟਰ ਤੱਕ ਘਸੀਟਦੇ ਹੋਏ ਲੈ ਗਈ ਅਤੇ ਡਿਵਾਇਡਰ ਨੂੰ ਪਾਰ ਕਰਕੇ ਫੋਰਲੇਨ ਦੇ ਦੂਜੇ ਪਾਸੇ ਸੜਕ ਵੱਲ ਪਲਟ ਗਈ। ਇਹ ਬਿਆਨ ਮੌਕੇ 'ਤੇ ਮੌਜੂਦ ਲੋਕਾਂ ਨੇ ਦਿੱਤੇ।
ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਕੁਝ ਮਿੰਟ ਪਹਿਲੇ ਹੀ ਕਾਰ ਮਾਲਕ ਗੋਪਾਲ ਸਿੰਘ ਆਪਣੀ ਕਾਰ ਨੂੰ ਸੜਕ ਕਿਨਾਰੇ ਖੜ੍ਹਾ ਕਰਕੇ ਆਪਣੇ ਖੇਤਾਂ 'ਚ ਕੰਮ ਕਰਨ ਚਲੇ ਗਏ ਸੀ। ਜੇਕਰ ਮਾਲਕ ਕਾਰ 'ਚ ਹੁੰਦਾ ਤਾਂ ਇਕ ਵੱਡਾ ਹਾਦਸਾ ਹੋ ਜਾਣਾ ਸੀ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਬਲਹ ਥਾਣਾ ਇੰਚਾਰਜ਼ ਸੰਜੀਵ ਸੂਦ ਨੇ ਦੱਸਿਆ ਕਿ ਗੱਡੀਆਂ ਨੂੰ ਕਬਜ਼ੇ 'ਚ ਲੈ ਕੇ ਪਜੈਰੋ ਦੇ ਚਾਲਕ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।