JEE Advanced Result : ਨਤੀਜੇ ਘੋਸ਼ਿਤ, ਰੁੜਕੀ ਦੇ ਪ੍ਰਣਬ ਗੋਇਲ ਬਣੇ ਟਾਪਰ

Sunday, Jun 10, 2018 - 02:33 PM (IST)

JEE Advanced Result : ਨਤੀਜੇ ਘੋਸ਼ਿਤ, ਰੁੜਕੀ ਦੇ ਪ੍ਰਣਬ ਗੋਇਲ ਬਣੇ ਟਾਪਰ

ਨਵੀਂ ਦਿੱਲੀ—  ਜੇ.ਈ.ਈ. ਪ੍ਰੀਖਿਆ ਦਾ ਐਡਵਾਂਸ ਰਿਜ਼ਲਟ ਜਾਰੀ ਕਰ ਦਿੱਤਾ ਗਿਆ ਹੈ। ਇਸ ਰਿਜ਼ਲਟ 'ਚ ਰੁੜਕੀ ਜੋਨ ਦੇ ਪ੍ਰਣਬ ਗੋਇਲ ਨੇ ਆਲ ਇੰਡੀਆ ਰੈਂਕ 'ਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਦਿੱਲੀ ਦੀ ਮੀਨਾ ਪ੍ਰਕਾਸ਼ ਨੇ ਵਿਦਿਆਰਥੀਆਂ ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਨਾਲ ਹੀ ਕੇ.ਵੀ. ਆਰ. ਹੇਮੰਤ ਕੁਮਾਰ ਨੇ ਆਈ.ਆਈ.ਟੀ. ਖੜਗਪੁਰ ਇਲਾਕੇ 'ਚ ਟਾਪ ਕੀਤਾ ਗਿਆ ਹੈ। ਉਨ੍ਹਾਂ ਦਾ 6th ਰੈਂਕ ਹੈ। ਵਿਨੀਤਾ ਵੈਨੇਲਾ ਆਈ.ਆਈ.ਟੀ. ਖੜਗਪੁਰ ਇਲਾਕੇ 'ਚ ਵਿਦਿਆਰਥੀਆਂ ਚੋਂ ਟਾਪਰ ਰਹੀ ਹੈ। ਉਨ੍ਹਾਂ ਦਾ ਰੈਂਕ 261st ਹੈ। ਪ੍ਰਣਬ ਗੋਇਲ ਨੇ 360 ਅੰਕਾਂ ਚੋਂ 337 ਅੰਕ ਮਿਲੇ ਹਨ। ਪ੍ਰੀਖਿਆ ਦੇ ਸਕੋਰ ਅਤੇ ਆਲ ਇੰਡੀਆ ਰੈਂਕ ਵੀ ਅੱਜ ਹੀ ਜਾਰੀ ਕੀਤੇ ਜਾਣਗੇ। ਵਿਦਿਆਰਥੀ ਆਪਣਾ ਰਿਜ਼ਲਟ ਆਧਿਕਾਰਕ ਵੈਬਸਾਈਟ jeeadv.ac.in 'ਤੇ ਜਾ ਕੇ ਦੇਖ ਸਕਦੇ ਹਨ। ਨਤੀਜਾ ਐਲਾਨ ਹੋਣ ਤੋਂ ਬਾਅਦ, 15 ਜੂਨ ਤੋਂ ਸੀਟਾਂ ਦਾ ਅਲਾਟਮੈਂਟ ਸ਼ੁਰੂ ਹੋਵੇਗਾ। ਪਹਿਲੀ ਵਾਰ ਜੇ.ਈ.ਈ. ਐਡਵਾਂਸਡ ਨੂੰ ਪੂਰੀ ਤਰ੍ਹਾਂ ਆਨਲਾਈਨ ਮੋਡ 'ਚ ਕਰਵਾਇਆ ਗਿਆ ਹੈ। ਸਫ਼ਲ ਉਮੀਦਵਾਰਾਂ ਨੂੰ ਅੰਡਰਗ੍ਰੈਜੂਏਟ ਕੋਰਸ 'ਚ ਦਾਖਲਾ ਮਿਲੇਗਾ, ਜਿਸ 'ਚ ਉਹ ਇੰਜਨੀਅਰਿੰਗ, ਸਾਇੰਸੇਜ਼ ਅਤੇ ਆਰਕੀਟੇਚਰ 'ਚ ਬੈਚਲਰ, ਇੰਟੀਗ੍ਰੇਟੇਡ ਮਾਸਟਰਡ ਜਾਂ ਬੈਚਲਰ-ਮਾਸਟਰ ਡਿਗਰੀ ਲੈ ਸਕਦੇ ਹਨ।


ਇਸ ਤਰ੍ਹਾਂ ਕਰੋ ਚੈੱਕ
ਨਤੀਜਾ ਪੋਰਟਲ ਲਿੰਕ ਲਈ https://results.jeeadv.ac.in 'ਤੇ ਕਲਿੱਕ ਕਰੋ।
ਜੇ.ਈ.ਈ. ਐਡਵਾਂਸਡ 2018 ਦਾ ਰਜਿਸ਼ਟ੍ਰੇਸ਼ਨ ਨੰਬਰ, ਜਨਮ ਤਾਰੀਖ, ਮੋਬਾਇਲ ਨੰਬਰ ਅਤੇ ਈਮੇਲ, ਆਈ.ਡੀ. ਪਾਓ।
ਇਸ ਤੋਂ ਬਾਅਦ ਰਿਜ਼ਲਟ ਅਤੇ ਸਕੋਰ ਬੋਰਡ ਕਾਰਡ ਨਜ਼ਰ ਆਵੇਗਾ ਉਸਨੂੰ ਡਾਊਨਲੋਡ ਜ਼ਰੂਰ ਕਰੋ ਕਿਉਂਕਿ ਇਹ JoSAA 2018 ਕਾਉਂਸਲਿੰਗ ਅਤੇ ਐਡਮੀਸ਼ਨ ਲਈ ਜ਼ਰੂਰੀ ਹੋਵੇਗਾ।


Related News