ਜੀਨਜ਼ ਤੇ ਟੀ-ਸ਼ਰਟ ਪਾਉਂਦੀ ਸੀ ਪਤਨੀ, ਪਤੀ ਨੇ ਦਿੱਤਾ ਤਿੰਨ ਤਲਾਕ

10/06/2019 5:56:13 PM

ਬੁਲੰਦਸ਼ਹਿਰ— ਘਰ 'ਚ ਜੀਨਜ਼ ਅਤੇ ਟੀ-ਸ਼ਰਟ ਪਾਉਣ ਦਾ ਦੋਸ਼ ਲਗਾ ਕੇ ਬੁਲੰਦਸ਼ਹਿਰ 'ਚ ਇਕ ਨੌਜਵਾਨ ਨੇ ਆਪਣੀ ਪਤਨੀ ਨੂੰ ਤਿੰਨ ਵਾਰ ਤਲਾਕ ਬੋਲ ਦਿੱਤਾ। ਕੋਰਟ 'ਚ ਪਤਨੀ ਨੂੰ ਤਿੰਨ ਵਾਰ ਤਲਾਕ ਬੋਲਣ ਤੋਂ ਬਾਅਦ ਨੌਜਵਾਨ ਦੌੜ ਗਿਆ। ਬੁਲੰਦਸ਼ਹਿਰ ਦੇ ਸਿਕੰਦਰਾਬਾਦ 'ਚ ਸ਼ਨੀਵਾਰ ਨੂੰ ਦਾਜ ਉਤਪੀੜਨ ਮਾਮਲੇ 'ਚ ਕੋਰਟ 'ਚ ਤਾਰੀਕ 'ਤੇ ਪਹੁੰਚੇ ਪਤੀ ਨੇ ਪਤਨੀ ਦੇ ਜੀਨਜ਼ ਅਤੇ ਟੀ-ਸ਼ਰਟ ਪਾਉਣ ਦਾ ਦੋਸ਼ ਲੱਗਾ ਕੇ ਤਿੰਨ ਵਾਰ ਤਲਾਕ ਬੋਲ ਦਿੱਤਾ। ਇਸ ਤੋਂ ਬਾਅਦ ਉਹ ਉੱਥੋਂ ਦੌੜ ਨਿਕਲਿਆ। ਪੀੜਤਾ ਦੀ ਸ਼ਿਕਾਇਤ 'ਤੇ ਸੀਨੀਅਰ ਅਧਿਕਾਰੀਆਂ ਨੇ ਕਾਰਵਾਈ ਦੇ ਆਦੇਸ਼ ਦਿੱਤੇ ਹਨ।

ਸੀਨੀਅਰ ਪੁਲਸ ਸੁਪਰਡੈਂਟ ਸੰਤੋਸ਼ ਕੁਮਾਰਸਰ ਨੇ ਐਤਵਾਰ ਨੂੰ ਕਿਹਾ ਕਿ ਨੌਜਵਾਨ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਪਿੰਡ ਕਾਂਵਰਾ ਦੀ ਰਹਿਣ ਵਾਲੀ ਰੇਸ਼ਮਾ ਨੇ ਦੱਸਿਆ ਕਿ ਉਸ ਦਾ ਵਿਆਹ ਮੇਰਠ ਦੇ ਕਿਠੌਰ ਕਸਬਾ ਵਾਸੀ ਨੌਜਵਾਨ ਨਾਲ ਪਿਛਲੀ 19 ਜੂਨ ਨੂੰ ਹੋਇਆ ਸੀ। ਸਹੁਰੇ ਪੱਖ ਦੇ ਲੋਕਾਂ ਨੇ ਕੁਝ ਦਿਨ ਬਾਅਦ ਹੀ ਇਕ ਲੱਖ ਰੁਪਏ ਅਤੇ ਕਾਰ ਦੀ ਮੰਗ ਨੂੰ ਲੈ ਕੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। 28 ਅਗਸਤ ਨੂੰ ਕੋਰਟ 'ਚ ਤਾਰੀਕ ਦੌਰਾਨ ਉਸ ਦਾ ਪਤੀ ਪਹੁੰਚਿਆ ਸੀ। ਜਿੱਥੇ ਪਰਿਵਾਰ ਦੇ ਲੋਕਾਂ ਸਾਹਮਣੇ ਪਤੀ ਨੇ ਕਿਹਾ ਕਿ ਉਹ ਜੀਨਜ਼-ਸ਼ਰਟ ਪਾਉਂਦੀ ਅਤੇ ਮੋਬਾਇਲ ਦੀ ਵਰਤੋਂ ਕਰਦੀ ਹੈ। ਰੇਸ਼ਮਾ ਨੇ ਕਿਹਾ ਕਿ ਉਸ ਨੇ ਇਸ ਦੀ ਸ਼ਿਕਾਇਤ ਕੋਤਵਾਲੀ 'ਚ ਕੀਤੀ ਪਰ ਕਾਰਵਾਈ ਨਹੀਂ ਹੋਈ। ਉਸ ਨੇ ਬਾਅਦ 'ਚ ਇਸ ਦੀ ਸ਼ਿਕਾਇਤ ਸੀਨੀਅਰ ਪੁਲਸ ਸੁਪਰਡੈਂਟ ਸੰਤੋਸ਼ ਕੁਮਾਰ ਨੂੰ ਕੀਤੀ। ਸੰਤੋਸ਼ ਕੁਮਾਰ ਦੇ ਨਿਰਦੇਸ਼ ਤੋਂ ਬਾਅਦ ਕਾਰਵਾਈ ਸ਼ੁਰੂ ਹੋਈ ਅਤੇ ਨੌਜਵਾਨ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾਣ ਲੱਗੀ।


DIsha

Content Editor

Related News