4 ਦਿਨਾ ਭਾਰਤ ਦੌਰੇ ਮਗਰੋਂ ਅਮਰੀਕਾ ਦੇ ਉਪ ਰਾਸ਼ਟਰਪਤੀ JD ਵੈਂਸ ਪਰਿਵਾਰ ਸਣੇ ਵਾਸ਼ਿੰਗਟਨ ਲਈ ਹੋਏ ਰਵਾਨਾ
Thursday, Apr 24, 2025 - 10:06 AM (IST)

ਨੈਸ਼ਨਲ ਡੈਸਕ- 4 ਦਿਨਾ ਆਪਣੇ ਭਾਰਤ ਦੌਰੇ ਮਗਰੋਂ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਆਪਣੇ ਪਰਿਵਾਰ ਸਣੇ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਾਸ਼ਿੰਗਟਨ ਵਾਪਸ ਜਾਣ ਲਈ ਰਵਾਨਾ ਹੋ ਗਏ ਹਨ। ਉਹ ਸੋਮਵਾਰ ਦੇਰ ਰਾਤ ਦਿੱਲੀ ਤੋਂ ਜੈਪੁਰ ਪਹੁੰਚੇ ਸਨ।
ਇਹ ਵੀ ਪੜ੍ਹੋ- ਅੱਤਵਾਦ ਮਗਰੋਂ 'ਜੰਨਤ' ’ਚ ਛਾਇਆ ਸੰਨਾਟਾ, ਦੇਸ਼ ਭਰ ਤੋਂ ਆ ਰਹੀਆਂ ਬੁਕਿੰਗ ਰੱਦ ਕਰਨ ਦੀਆਂ Requests
ਇਸ ਦੌਰੇ ਦੇ ਪਹਿਲੇ ਦਿਨ ਉਨ੍ਹਾਂ ਨੇ ਦਿੱਲੀ ਦੇ ਅਕਸ਼ਰਧਾਮ ਮੰਦਰ ਦੇ ਦਰਸ਼ਨ ਕੀਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਮੰਗਲਵਾਰ ਨੂੰ ਆਮੇਰ ਕਿਲੇ ਦਾ ਦੌਰਾ ਵੀ ਕੀਤਾ ਸੀ ਤੇ ਇਕ ਪ੍ਰੋਗਰਾਮ 'ਚ ਅਮਰੀਕਾ-ਭਾਰਤ ਦੇ ਆਪਸੀ ਸਬੰਧਾਂ 'ਤੇ ਵੀ ਭਾਸ਼ਣ ਦਿੱਤਾ ਸੀ। ਇਸ ਮਗਰੋਂ ਉਨ੍ਹਾਂ ਬੁੱਧਵਾਰ ਨੂੰ ਆਗਰਾ ਦੇ ਤਾਜ ਮਹਿਲ ਦਾ ਦੀਦਾਰ ਕੀਤਾ ਤੇ ਦੁਪਹਿਰ ਨੂੰ ਜੈਪੁਰ ਪਰਤ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e